November 5, 2024

ਪੰਜਾਬ ‘ਚ ਅਗਲੇ ਕੁਝ ਦਿਨਾਂ ‘ਚ ਬਦਲੇਗਾ ਮੌਸਮ ਦਾ ਮਿਜ਼ਾਜ਼

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ (The weather) ਲਗਾਤਾਰ ਬਦਲ ਰਿਹਾ ਹੈ। ਮੀਂਹ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਜ਼ਰੂਰ ਆਈ ਹੈ ਪਰ ਜਲਦ ਹੀ ਤਾਪਮਾਨ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਜਲਦੀ ਹੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਲਾਂਕਿ ਮੌਸਮ ਅਜੇ ਵੀ ਰਲਵਾਂ-ਮਿਲਵਾਂ ਹੈ ਅਤੇ ਸਵੇਰ ਅਤੇ ਸ਼ਾਮ ਨੂੰ ਮੌਸਮ ਠੰਡਾ ਰਹਿੰਦਾ ਹੈ, ਜਦੋਂ ਕਿ ਦੁਪਹਿਰ ਸਮੇਂ ਧੁੱਪ ਜ਼ਿਆਦਾ ਹੁੰਦੀ ਹੈ, ਪਰ ਆਉਣ ਵਾਲੇ 10-20 ਦਿਨਾਂ ਤੱਕ ਤੇਜ਼ ਧੁੱਪ ਲੋਕਾਂ ਦਾ ਪਸੀਨਾ ਵਹਾ ਦੇਵੇਗੀ। ਇਸ ਦੌਰਾਨ ਤਾਪਮਾਨ ਵੀ ਆਮ ਦਿਨਾਂ ਨਾਲੋਂ ਵਧੇਗਾ। ਦੁਪਹਿਰ ਵੇਲੇ ਘਰੋਂ ਨਿਕਲਣਾ ਵੀ ਔਖਾ ਹੋ ਜਾਵੇਗਾ।

ਮੌਸਮ ਵਿਭਾਗ ਮੁਤਾਬਕ ਅਪ੍ਰੈਲ-ਮਈ ਦੌਰਾਨ ਗਰਮੀ ਵਧਦੀ ਰਹੇਗੀ, ਹਾਲਾਂਕਿ ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਸ ਵਾਰ ਮੌਸਮ ਸਾਫ ਹੁੰਦੇ ਹੀ ਗਰਮੀ ਵਧੇਗੀ। 3 ਤੋਂ 5 ਅਪ੍ਰੈਲ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

By admin

Related Post

Leave a Reply