Advertisement

ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਜਾਵੇਗਾ ਖੇਡਿਆ IPL 2025 ਦਾ 69ਵਾਂ ਮੈਚ 

Sport News : ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈ.ਪੀ.ਐਲ 2025 ਦਾ 69ਵਾਂ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਜਿੱਤ ਨਾਲ ਟਾੱਪ ‘ਤੇ ਜਗ੍ਹਾ ਪੱਕੀ ਕਰਨਾ ਚਾਹੁਣਗੀਆਂ। ਪੰਜਾਬ 13 ਮੈਚਾਂ ਵਿੱਚੋਂ 17 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਜਦੋਂ ਕਿ ਮੁੰਬਈ 13 ਮੈਚਾਂ ਵਿੱਚੋਂ 16 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ।

Head To Head

ਕੁੱਲ ਮੈਚ – 32

ਮੁੰਬਈ – 17 ਜਿੱਤਾਂ

ਪੰਜਾਬ – 15 ਜਿੱਤਾਂ

ਸਾਲ 2019 ਤੋਂ, ਦੋਵੇਂ ਟੀਮਾਂ ਨੇ ਇੱਕ ਦੂਜੇ ਵਿਰੁੱਧ 5-5 ਮੈਚ ਜਿੱਤੇ ਹਨ ਅਤੇ ਇਸ ਲਈ ਇਹ ਮੁਕਾਬਲਾ ਟੱਕਰ ਦਾ ਹੈ।

ਪਿੱਚ ਰਿਪੋਰਟ

ਸਵਾਈ ਮਾਨਸਿੰਘ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦੇ ਅਨੁਕੂਲ ਹੋਣ ਦੀ ਉਮੀਦ ਹੈ। ਇਹ ਪਿੱਚ ਬੱਲੇਬਾਜ਼ਾਂ ਨੂੰ ਉਛਾਲ ਅਤੇ ਗਤੀ ਪ੍ਰਦਾਨ ਕਰੇਗੀ, ਅਤੇ ਨਾਲ ਹੀ ਸਪਿੰਨਰਾਂ ਲਈ ਵੀ ਮਦਦਗਾਰ ਹੋਵੇਗੀ। 200 ਰਨ ਤੋਂ ਵੱਧ ਦਾ ਸਕੋਰ ਇੱਕ ਚੰਗਾ ਸਕੋਰ ਮੰਨਿਆ ਜਾ ਸਕਦਾ ਹੈ।

ਸੰਭਾਵਿਤ ਖੇਡ 11

ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਜੋਸ਼ ਇੰਗਲਿਸ, ਸ਼੍ਰੇਅਸ ਅਈਧਰ (ਕਪਤਾਨ), ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਅਜ਼ਮਤੁੱਲਾ ਉਮਰਜ਼ਈ, ਮਾਰਕੋ ਜੈਨਸਨ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਾਹਲ/ਪ੍ਰਵੀਨ ਦੂਬੇ।

ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ, ਰਿਆਨ ਰਿਕਲਟਨ, ਵਿਲ ਜੈਕਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਨਮਨ ਧੀਰ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਕਰਨ ਸ਼ਰਮਾ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ

The post ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਜਾਵੇਗਾ ਖੇਡਿਆ IPL 2025 ਦਾ 69ਵਾਂ ਮੈਚ  appeared first on TimeTv.

Leave a Reply

Your email address will not be published. Required fields are marked *