ਪੰਜਾਬ : ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਬੁਚੇਨੰਗਲ ਅਤੇ ਨੇੜਲੇ ਕਸਬੇ ਧਾਰੀਵਾਲ ਵਿੱਚ ਜਨਮੇ ਨਵਦੀਪ ਸਿੰਘ ਨੇ ਨਿਊਯਾਰਕ ਸਿਟੀ ਪੁਲਿਸ ਵਿੱਚ ਲੈਫਟੀਨੈਂਟ ਬਣ ਕੇ ਨਾ ਸਿਰਫ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜ਼ਵਾਨ ਦੇ ਪਿਤਾ ਮਾਸਟਰ ਹਰਦੇਵ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਬਚਪਨ ਤੋਂ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਕਾਨਵੈਂਟ ਸਕੂਲ ਧਾਰੀਵਾਲ ਤੋਂ ਕੀਤੀ।
ਹਰਦੇਵ ਸਿੰਘ ਨੇ ਕਿਹਾ ਕਿ ਜਦੋਂ ਵੀ ਕੋਈ ਵੀ.ਆਈ.ਪੀ ਨੇਤਾ ਜਾਂ ਵਿਦੇਸ਼ੀ ਨਿਊਯਾਰਕ ਆਉਂਦਾ ਹੈ ਤਾਂ ਲੈਫਟੀਨੈਂਟ ਨਵਦੀਪ ਸਿੰਘ ਨੂੰ ਉਥੇ ਵਿਸ਼ੇਸ਼ ਤੌਰ ‘ਤੇ ਤਾਇਨਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੈਫਟੀਨੈਂਟ ਨਵਦੀਪ ਸਿੰਘ ਕਈ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਡਿਊਟੀ ਨਿਭਾ ਚੁੱਕੇ ਹਨ। ਇਹ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਇਸ ਦਾ ਉਦੇਸ਼ ਸਾਡੇ ਪੰਜਾਬੀ ਨੌਜ਼ਵਾਨਾਂ ਵਿੱਚ ਜਨੂੰਨ ਪੈਦਾ ਕਰਨਾ ਹੈ ਤਾਂ ਜੋ ਸਾਡੇ ਪੰਜਾਬੀ ਵੀ ਵਿਦੇਸ਼ਾਂ ਵਿੱਚ ਆਪਣੀ ਪਛਾਣ ਬਣਾ ਸਕਣ। ਉਨ੍ਹਾਂ ਨੌਜ਼ਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਇੱਥੇ ਚੰਗੀ ਪੜ੍ਹਾਈ ਕਰਕੇ ਵਿਦੇਸ਼ ਜਾਣ ਤਾਂ ਜੋ ਉਹ ਉਥੇ ਪੜ੍ਹ ਕੇ ਚੰਗੇ ਅਧਿਕਾਰੀ ਬਣ ਸਕਣ ਅਤੇ ਉਥੇ ਹੋਰ ਕੰਮ ਕਰਨ ਲਈ ਮਜ਼ਬੂਰ ਨਾ ਹੋਣ।
The post ਪੰਜਾਬੀ ਨੌਜ਼ਵਾਨ ਨੇ ਅਮਰੀਕਾ ‘ਚ ਕੀਤਾ ਵੱਡਾ ਮੁਕਾਮ ਹਾਸਲ, ਟਰੰਪ ਨਾਲ ਤਸਵੀਰ ਆਈ ਸਾਹਮਣੇ appeared first on Time Tv.
Leave a Reply