ਪੰਜਾਬ : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਅਕਸਰ ਆਪਣੇ ਗੀਤਾਂ ਲਈ ਜਾਣੇ ਜਾਂਦੇ ਹਨ। ਗੀਤ ਦੀ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਕਰਨ ਔਜਲਾ ਨੇ ਹਾਲ ਹੀ ‘ਚ ਇਕ ਹੋਰ ਨਵੀਂ ਉਪਲੱਬਧੀ ਆਪਣੇ ਨਾਂ ਕੀਤੀ ਹੈ। ਕਰਨ ਔਜਲਾ ਦਾ ਨਾਂ ਗਲੋਬਲ ਡਿਜੀਟਲ ਆਰਟਿਸਟ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਹਾਲ ਹੀ ਵਿੱਚ ਕਰਨ ਔਜਲਾ ਨੂੰ ਲੈ ਕੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ।
ਕਰਨ ਔਜਲਾ ਗਲੋਬਲ ਡਿਜੀਟਲ ਆਰਟਿਸਟ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਪੰਜਾਬੀ ਅਤੇ ਭਾਰਤ ਦਾ ਤੀਜਾ ਕਲਾਕਾਰ ਹੈ। ਇਸ ਲਿਸਟ ‘ਚ ਭਾਰਤ ਅਤੇ ਵਿਦੇਸ਼ ਦੇ ਉਨ੍ਹਾਂ ਕਲਾਕਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜੋ ਗਲੋਬਲ ਪੱਧਰ ‘ਤੇ ਆਪਣੀ ਅਦਾਕਾਰੀ ਲਈ ਸੁਰਖੀਆਂ ‘ਚ ਹਨ ਅਤੇ ਲੋਕ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ।
ਕਰਨ ਔਜਲਾ ਨੇ ਸ਼ਕੀਰਾ, ਪਿਟਬੁੱਲ, ਜਸਟਿਨ ਬੀਬਰ ਅਤੇ ਇੱਥੋਂ ਤੱਕ ਕਿ ਦਿਲਜੀਤ ਦੋਸਾਂਝ ਨੂੰ ਪਛਾੜਦੇ ਹੋਏ ਗਲੋਬਲ ਡਿਜੀਟਲ ਆਰਟਿਸਟ ਰੈਂਕਿੰਗ ਵਿੱਚ ਪਹਿਲੇ ਪੰਜਾਬੀ ਅਤੇ ਤੀਜੇ ਭਾਰਤੀ ਕਲਾਕਾਰ ਵਜੋਂ ਆਪਣਾ ਨਾਮ ਦਰਜ ਕਰਵਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਔਜਲਾ ਇੱਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਸਟੇਜ ਪਰਫਾਰਮਰ ਵੀ ਹਨ। ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਚੁੰਨੀ’, ‘ਅਡਮਾਈਰ ਯੂ’, ‘ਬਚਕੇ-ਬਚਕੇ’, ‘ਆਨ ਟਾਪ’, ’52 ਬਾਰ’ ਸਮੇਤ ਕਈ ਸੁਪਰਹਿੱਟ ਗੀਤ ਦਿੱਤੇ ਹਨ। ਕਰਨ ਔਜਲਾ ਨੇ ਹਾਲ ਹੀ ‘ਚ ਵਿੱਕੀ ਕੌਸ਼ਲ ਦੀ ਫਿਲਮ ‘ਬੈਡ ਨਿਊਜ਼’ ਰਾਹੀਂ ਬਾਲੀਵੁੱਡ ‘ਚ ਡੈਬਿਊ ਕੀਤਾ ਹੈ। ਇਸ ਫ਼ਿਲਮ ਵਿੱਚ ਗਾਇਕ ਕਰਨ ਔਜਲਾ ਵੱਲੋਂ ਗਾਇਆ ਗੀਤ ‘ਤੌਬਾ-ਤੌਬਾ’ ਵੀ ਕਾਫੀ ਹਿੱਟ ਰਿਹਾ ਹੈ।