ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਮਨ ਕੀ ਬਾਤ’ ਨੂੰ ਸੰਬੋਧਨ ਕਰਨਗੇ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਮੋਦੀ ਕਈ ਮੁੱਦਿਆਂ ‘ਤੇ ਗੱਲ ਕਰਨਗੇ। ਇਹ ਪ੍ਰੋਗਰਾਮ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ਪਹਿਲਗਾਮ ਅੱਤਵਾਦੀ ਹਮਲੇ ਤੋਂ ਨਾਰਾਜ਼ ਹੈ ਅਤੇ ਪਾਕਿਸਤਾਨ ਵਿਰੁੱਧ ਭਾਰਤ ਦੀ ਸਖਤ ਕਾਰਵਾਈ ਦੀ ਉਡੀਕ ਕਰ ਰਿਹਾ ਹੈ। ਪ੍ਰੋਗਰਾਮ ‘ਚ ਪੀ.ਐੱਮ ਮੋਦੀ ਪਾਕਿਸਤਾਨ ਨੂੰ ਸਖਤ ਸੰਦੇਸ਼ ਦੇ ਸਕਦੇ ਹਨ।
30 ਮਾਰਚ ਨੂੰ ‘ਮਨ ਕੀ ਬਾਤ’ ਦੇ 120ਵੇਂ ਐਪੀਸੋਡ ‘ਚ ਕਹੀ ਸੀ ਇਹ ਗੱਲ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 30 ਮਾਰਚ ਨੂੰ ‘ਮਨ ਕੀ ਬਾਤ’ ਦੇ 120ਵੇਂ ਐਪੀਸੋਡ ‘ਚ ਚੇਤਰ ਨਵਰਾਤਰੀ ਦੇ ਮੌਕੇ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ। ਉਨ੍ਹਾਂ ਨੇ ਪ੍ਰਯਾਗਰਾਜ ਮਹਾਕੁੰਭ ਦਾ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਮਹਾਕੁੰਭ ਏਕਤਾ ਦੇ ਮਹਾ ਯੱਗ ਦੇ ਪ੍ਰਤੀਕ ਵਜੋਂ ਸਮਾਪਤ ਹੋਇਆ ਹੈ। ਪ੍ਰਯਾਗਰਾਜ ਵਿੱਚ ਏਕਤਾ ਦੇ ਇਸ ਮਹਾਯੱਗ ਦੇ ਪੂਰੇ 45 ਦਿਨਾਂ ਦੌਰਾਨ, ਇਹ ਆਪਣੇ ਆਪ ਵਿੱਚ ਇਕ ਅਭੁੱਲ ਅਹਿਸਾਸ ਹੈ ਕਿ 140 ਕਰੋੜ ਦੇਸ਼ ਵਾਸੀ ਇਕੋ ਸਮੇਂ ਇਕ ਤਿਉਹਾਰ ‘ਤੇ ਪੂਰੇ ਵਿਸ਼ਵਾਸ ਨਾਲ ਇਕੱਠੇ ਹੋਏ ਹਨ।
3 ਅਕਤੂਬਰ, 2014 ਨੂੰ ਹੋਇਆ ਸੀ ਸ਼ੁਰੂ
ਇਹ ਪ੍ਰੋਗਰਾਮ 3 ਅਕਤੂਬਰ, 2014 ਨੂੰ ਸ਼ੁਰੂ ਕੀਤਾ ਗਿਆ ਸੀ। ਇਹ 22 ਭਾਰਤੀ ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਦੇ ਨਾਲ-ਨਾਲ 11 ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਸ ਵਿੱਚ ਫ੍ਰੈਂਚ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੋਚੀ, ਅਰਬੀ, ਪਸ਼ਤੂ, ਫ਼ਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ। ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਦੇ 500 ਤੋਂ ਵੱਧ ਸਟੇਸ਼ਨਾਂ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਹੈ।
The post ਪ੍ਰਧਾਨ ਮੰਤਰੀ ਮੋਦੀ ਕਰਨਗੇ ‘ਮਨ ਕੀ ਬਾਤ’, ਪਹਿਲਗਾਮ ਹਮਲੇ ਨੂੰ ਲੈ ਕੇ ਪਾਕਿਸਤਾਨ ਨੂੰ ਦੇ ਸਕਦੇ ਹਨ ਸਖਤ ਸੰਦੇਸ਼ appeared first on Time Tv.
Leave a Reply