ਪੈਰਿਸ: ਭਾਰਤ ਦੇ ਸਟਾਰ ਅਥਲੀਟ ਨਿਸ਼ਾਦ ਕੁਮਾਰ (India’s Star Athlete Nishad Kumar) ਨੇ ਬੀਤੇ ਦਿਨ ਪੈਰਿਸ ਪੈਰਾਲੰਪਿਕ 2024 (The Paris Paralympics 2024) ਵਿੱਚ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਨਿਸ਼ਾਦ ਨੇ ਪੈਰਾਲੰਪਿਕ ਇਤਿਹਾਸ ਵਿੱਚ ਉੱਚੀ ਛਾਲ ਵਰਗ ਵਿੱਚ ਆਪਣਾ ਦੂਜਾ ਅਤੇ ਭਾਰਤ ਦਾ ਸੱਤਵਾਂ ਤਮਗਾ ਜਿੱਤਿਆ।
ਨਿਸ਼ਾਦ ਕੁਮਾਰ ਨੇ 2.04 ਮੀਟਰ ਦੀ ਛਾਲ ਦੇ ਨਾਲ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਭਾਰਤ ਦੇ ਦੂਜੇ ਪ੍ਰਤੀਯੋਗੀ ਰਾਮ ਪਾਲ ਨੇ ਆਪਣੀ ਨਿੱਜੀ ਸਰਵੋਤਮ 1.95 ਮੀਟਰ ਦੀ ਛਾਲ ਨਾਲ ਸੱਤਵੇਂ ਸਥਾਨ ‘ਤੇ ਰਹੇ। ਤਿੰਨ ਵਾਰ ਦੇ ਪੈਰਾਲੰਪਿਕ ਸੋਨ ਤਮਗਾ ਜੇਤੂ ਅਮਰੀਕਾ ਦੇ ਰੋਡਰਿਕ ਟਾਊਨਸੇਂਡ-ਰਾਬਰਟਸ ਨੇ 2.08 ਮੀਟਰ ਦੀ ਛਾਲ ਨਾਲ ਸੋਨ ਤਗਮਾ ਜਿੱਤਿਆ।
The post ਪੈਰਿਸ ਪੈਰਾਲੰਪਿਕ 2024 ‘ਚ ਅਥਲੀਟ ਨਿਸ਼ਾਦ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਗ਼ਮਾ appeared first on Time Tv.