ਪੈਰਿਸ : ਫਰਾਂਸ (France) ਦੀ ਰਾਜਧਾਨੀ ਪੈਰਿਸ ‘ਚ ਬੀਤੇ ਦਿਨ ਇਕ ਨਿੱਜੀ ਜਹਾਜ਼ ਸੇਸਨਾ 172 ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜਿਸ ‘ਚ ਸਵਾਰ ਸਾਰੇ 3 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਪੁਲਿਸ ਮੁਤਾਬਕ ਇਹ ਘਟਨਾ ਨੈਸ਼ਨਲ ਹਾਈਵੇਅ ਏ4 ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਵਾਪਰੀ। ਬ੍ਰਿਿਟਸ਼ ਮੀਡੀਆ ਹਾਊਸ ਮੈਟਰੋ ਮੁਤਾਬਕ ਜੈੱਟ ਜਹਾਜ਼ ਨੇ ਕਰੈਸ਼ ਹੋਣ ਤੋਂ ਅੱਧਾ ਘੰਟਾ ਪਹਿਲਾਂ ਉਡਾਣ ਭਰੀ ਸੀ। ਜੈੱਟ ਦਾ ਉਪਰਲਾ ਹਿੱਸਾ ਹਾਈਵੇਅ ‘ਤੇ ਬਿਜਲੀ ਦੀ ਤਾਰ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਜੈੱਟ ਨੂੰ ਅੱਗ ਲੱਗ ਗਈ।
ਪੁਲਿਸ ਨੇ ਦੱਸਿਆ ਕਿ ਹਾਈਵੇਅ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਅਤੇ ਬਚਾਅ ਦਲ ਨੇ ਮੌਕੇ ‘ਤੇ ਬਚਾਅ ਮੁਹਿੰਮ ਚਲਾਈ। ਜੈੱਟ ਨੂੰ ਉਡਾਉਣ ਵਾਲੇ ਪਾਇਲਟ ਨੂੰ ਪਿਛਲੇ ਸਾਲ ਹੀ ਆਪਣਾ ਲਾਇਸੈਂਸ ਮਿਿਲਆ ਸੀ। ਪਾਇਲਟ ਕੋਲ 100 ਘੰਟੇ ਦਾ ਜੈੱਟ ਉਡਾਣ ਦਾ ਤਜਰਬਾ ਸੀ। ਹਵਾਬਾਜ਼ੀ ਮੰਤਰਾਲੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਏ4 ਨੈਸ਼ਨਲ ਹਾਈਵੇ ‘ਤੇ ਦੋ ਪ੍ਰਾਈਵੇਟ ਜੈੱਟ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਸਥਾਨਕ ਅਧਿਕਾਰੀਆਂ ਨੇ ਜਹਾਜ਼ ਦੇ ਇੱਥੋਂ ਉਡਾਣ ਭਰਨ ‘ਤੇ ਸਵਾਲ ਉਠਾਏ ਸਨ।
The post ਪੈਰਿਸ ‘ਚ ਜਹਾਜ਼ ਦੇ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ 3 ਲੋਕਾਂ ਦੀ ਹੋਈ ਮੌਤ appeared first on Time Tv.