ਪੁਲਿਸ ਨੇ ਲੱਖਾ ਸਿਧਾਣਾ ਨੂੰ ਉਸਦੇ ਸਾਥੀਆਂ ਸਮੇਤ ਘਰ ਵਿੱਚ ਕੀਤਾ ਨਜ਼ਰਬੰਦ, ਬੁੱਢਾ ਨਾਲਾ ਨੂੰ ਲੈ ਕੇ ਕਰਨਾ ਸੀ ਵਿਰੋਧ ਪ੍ਰਦਰਸ਼ਨ
By admin / December 2, 2024 / No Comments / Punjabi News
ਲੁਧਿਆਣਾ : ਲੱਖਾ ਸਿਧਾਣਾ ਨੂੰ ਉਸਦੇ ਸਾਥੀਆਂ ਸਮੇਤ ਘਰ ਵਿੱਚ ਨਜ਼ਰਬੰਦ ਕਰ ਦਿਤਾ ਗਿਆ ਹੈ। ਲੁਧਿਆਣਾ ਦੇ ਬੁੱਢੇ ਨਾਲੇ ਨੂੰ ਲੈ ਕੇ ਲੱਖਾ ਸਿਧਾਣਾ ਅਤੇ ਉਸਦੇ ਸਾਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਸੀ।
ਇਸ ਤੋਂ ਪਹਿਲਾਂ ਵੀ ਬਠਿੰਡਾ ਪੁਲਿਸ ਨੇ ਲੱਖਾ ਸਿਧਾਣਾ ਦੇ ਸਾਥੀਆਂ ਨੂੰ ਨਜ਼ਰਬੰਦ ਕਰ ਦਿੱਤਾ ਸੀ। ਇਸ ਦੀ ਪੁਸ਼ਟੀ ਬਾਬਾ ਹਰਦੀਪ ਸਿੰਘ ਨੇ ਕੀਤੀ ਹੈ। ਜੋ ਲੰਬੇ ਸਮੇਂ ਤੋਂ ਲੱਖਾ ਦਾ ਵੱਖ-ਵੱਖ ਮਾਮਲਿਆਂ ‘ਤੇ ਸਮਰਥਨ ਕਰਦੇ ਆ ਰਹੇ ਹਨ । ਪੁਲਿਸ ਨੇ ਬਾਬਾ ਸਮੇਤ 9 ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਲੱਖਾ ਸਿਧਾਣਾ ਵੱਲੋਂ ਅੱਜ ਲੁਧਿਆਣਾ ਦੇ ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਲੈ ਕੇ ਆਪਣੇ ਸਾਥੀਆਂ ਸਮੇਤ ਉਥੇ ਪ੍ਰਦਰਸ਼ਨ ਕੀਤਾ ਜਾਣਾ ਸੀ।
ਦੂਜੇ ਪਾਸੇ ਲੁਧਿਆਣੇ ਦੇ ਕੁਝ ਲੋਕ ਵੀ ਲੱਖਾ ਦੇ ਖਿਲਾਫ ਇਕੱਠੇ ਹੋਣੇ ਸਨ। ਇਸ ਟਕਰਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੱਖਾ ਦੇ ਸਾਥੀਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।