ਨੋਇਡਾ: ਗੌਤਮ ਬੁੱਧ ਨਗਰ ਦੇ ਜਰਚਾ ਪੁਲਿਸ ਸਟੇਸ਼ਨ (The Jarcha Police Station) ਅਤੇ ਜ਼ਿਲ੍ਹੇ ਦੀ ਵਿਸ਼ੇਸ਼ ਹਥਿਆਰ ਅਤੇ ਰਣਨੀਤੀ ਟੀਮ (The Special Weapons and Tactics Team),(SWAT) ਦੁਆਰਾ ਇੱਕ ਸਾਂਝੀ ਕਾਰਵਾਈ ਵਿੱਚ, ਅੱਜ ਸਵੇਰੇ ਇੱਕ ਮੁਕਾਬਲੇ ਦੌਰਾਨ, ਕਥਿਤ ਤੌਰ ‘ਤੇ ਗਊ ਹੱਤਿਆ ਦੇ ਮਾਮਲਿਆਂ ਵਿੱਚ ਸ਼ਾਮਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਮਾਨ, ਸਗੀਰ ਵਾਸੀ ਬਿਜਨੌਰ, ਉਮੇਸ਼ ਵਾਸੀ ਹਾਪੁੜ ਅਤੇ ਸ਼ਹਿਜ਼ਾਦ ਵਾਸੀ ਗੌਤਮ ਬੁੱਧ ਨਗਰ ਜ਼ਿਲ੍ਹੇ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਪਰੋਕਤ ਚਾਰਾਂ ਨੇ 4 ਦਿਨ ਪਹਿਲਾਂ ਜਰਚਾ ਥਾਣਾ ਖੇਤਰ ਦੇ ਸ਼ਮਸ਼ਾਨਘਾਟ ਨੇੜੇ ਗਊ ਵੱਢੀ ਸੀ, ਜਿਸ ਕਾਰਨ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਦੋਂ ਤੋਂ ਹੀ ਪੁਲਿਸ ਚਾਰਾਂ ਦੋਸ਼ੀਆਂ ਦੀ ਭਾਲ ਕਰ ਰਹੀ ਸੀ।

ਪੁਲਿਸ ਨਾਲ ਮੁਕਾਬਲੇ ‘ਚ ਗਊ ਹੱਤਿਆ ‘ਚ ਸ਼ਾਮਲ 4 ਬਦਮਾਸ਼ ਗ੍ਰਿਫ਼ਤਾਰ
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਜ਼ੋਨ 3) ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ (10 ਅਗਸਤ) ਜਰਚਾ ਥਾਣਾ ਖੇਤਰ ਵਿੱਚ ਮੁਲਜ਼ਮਾਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸਾਂਝੀ ਟੀਮ ਨੇ ਇਲਾਕੇ ਦੀ ਨਾਕਾਬੰਦੀ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਸਿੰਘ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ ਨੂੰ ਖਟਾਣਾ ਨਹਿਰ ਨੇੜੇ ਇੱਕ ਵੈਨ ਵਿੱਚ ਆਉਂਦੇ ਦੇਖਿਆ ਗਿਆ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਪੁਲਿਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਦੀ ਜਵਾਬੀ ਕਾਰਵਾਈ ‘ਚ ਅਰਮਾਨ ਅਤੇ ਉਮੇਸ਼ ਦੀਆਂ ਲੱਤਾਂ ‘ਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਪਿਸਤੌਲ, ਕਾਰਤੂਸ ਅਤੇ ਗਊ ਹੱਤਿਆ ਵਿੱਚ ਵਰਤੇ ਜਾਣ ਵਾਲੇ ਔਜ਼ਾਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੁੱਛਗਿੱਛ ਦੌਰਾਨ ਬਦਮਾਸ਼ਾਂ ਨੇ ਗਊ ਹੱਤਿਆ ਦੀਆਂ ਕਈ ਵਾਰਦਾਤਾਂ ਕਬੂਲ ਕੀਤੀਆਂ ਹਨ।

Leave a Reply