ਫਗਵਾੜਾ : ਫਗਵਾੜਾ ਦੀ ਪਾਸ਼ ਕਲੋਨੀ ਸਥਿਤ ਗੁਰੂ ਹਰਗੋਬਿੰਦ ਨਗਰ (Guru Hargobind Nagar) ‘ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਪਾਰਕ ਦੇ ਕੋਲ ਇਕ ਸੁੰਨਸਾਨ ਇਮਾਰਤ ‘ਚੋਂ ਪੁਲਿਸ ਨੂੰ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਨੂੰ ਦੇਖਣ ਤੋਂ ਬਾਅਦ ਇਹ ਕਤਲ ਦਾ ਮਾਮਲਾ ਲੱਗਦਾ ਹੈ । ਥਾਣਾ ਸਿਟੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਭੇਜ ਦਿੱਤਾ ਹੈ। ਮ੍ਰਿਤਕ ਦੇ ਚਿਹਰੇ ‘ਤੇ ਡੂੰਘੇ ਜ਼ਖਮਾਂ ਦੇ ਨਿਸ਼ਾਨ ਹਨ।
ਮ੍ਰਿਤਕ ਨੌਜਵਾਨ ਦੀ ਪਛਾਣ ਕੁਨਾਲ ਪੁੱਤਰ ਮਿਥਲੇਸ਼ ਵਾਸੀ ਥਾਪਰ ਕਲੋਨੀ ਫਗਵਾੜਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਕੁਨਾਲ ਦੇ ਪਿਤਾ ਮਿਥਿਲੇਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਣਾਲ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਹ ਚੌਪਾਟੀ ਸਥਿਤ ਬਰਗਰ ਸਟਾਲ ‘ਤੇ ਉਸ ਨਾਲ ਕੰਮ ਕਰਦਾ ਸੀ। ਕੁਣਾਲ ਵੀਰਵਾਰ ਤੋਂ ਆਪਣੇ ਮੋਟਰਸਾਈਕਲ ਸਮੇਤ ਲਾਪਤਾ ਸੀ। ਇਸ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਸੀ । ਜਾਣਕਾਰੀ ਅਨੁਸਾਰ ਅੱਜ ਜਦੋਂ ਸ਼ਹਿਰ ਦੀ ਪੌਸ਼ ਕਲੋਨੀ ਗੁਰੂ ਹਰਗੋਵਿੰਦ ਨਗਰ ਦੀ ਸੁੰਨਸਾਨ ਇਮਾਰਤ ਦੇ ਨਜ਼ਦੀਕ ਤੋਂ ਬਦਬੂ ਆਉਣ ਲੱਗੀ ਤਾਂ ਲੋਕਾਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।