ਪੇਸ਼ਾਵਰ : ਪਾਕਿਸਤਾਨ (Pakistan) ਦੇ ਬਲੋਚਿਸਤਾਨ (Balochistan) ‘ਚ ਹਰਨਈ ਜ਼ਿਲ੍ਹੇ ਦੇ ਜ਼ਰਦਾਲੋ ਇਲਾਕੇ ‘ਚ ਕੋਲੇ ਦੀ ਖਾਨ ‘ਚ ਧਮਾਕੇ ‘ਚ 12 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 6 ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਇਹ ਧਮਾਕਾ ਬੀਤੇ ਦਿਨ ਮੀਥੇਨ ਗੈਸ ਦੇ ਲੀਕ ਹੋਣ ਕਾਰਨ ਹੋਇਆ। ਅਧਿਕਾਰੀਆਂ ਮੁਤਾਬਕ ਧਮਾਕੇ ਤੋਂ ਬਾਅਦ 18 ਮਜ਼ਦੂਰ ਖਾਨ ‘ਚ ਫਸ ਗਏ। ਬਚਾਅ ਮੁਹਿੰਮ ਚਲਾਈ ਗਈ ਪਰ ਇਨ੍ਹਾਂ ਵਿੱਚੋਂ ਸਿਰਫ਼ ਛੇ ਨੂੰ ਹੀ ਬਚਾਇਆ ਜਾ ਸਕਿਆ ਜਦਕਿ ਬਾਕੀ 12 ਮਜ਼ਦੂਰਾਂ ਦੀ ਮੌਤ ਹੋ ਗਈ। ਬਚਾਏ ਗਏ ਕਰਮਚਾਰੀ ਬੇਹੋਸ਼ ਪਾਏ ਗਏ।

ਬਲੋਚਿਸਤਾਨ ਦੇ ਮੁੱਖ ਖਾਣਾਂ ਦੇ ਇੰਸਪੈਕਟਰ ਅਬਦੁਲ ਗਨੀ ਬਲੋਚ ਨੇ ਕਿਹਾ ਕਿ ਰਾਤ ਭਰ ਖਾਨ ਵਿੱਚ ਮੀਥੇਨ ਗੈਸ ਇਕੱਠੀ ਹੋ ਗਈ ਅਤੇ ਧਮਾਕਾ ਹੋਇਆ। ਮਾਈਨਿੰਗ ਦੇ ਸੂਬਾਈ ਡਾਇਰੈਕਟਰ ਜਨਰਲ ਅਬਦੁੱਲਾ ਸ਼ਾਹਵਾਨੀ ਨੇ ਵੀ ਕਵੇਟਾ ਤੋਂ ਕਰੀਬ 80 ਕਿਲੋਮੀਟਰ ਦੂਰ ਖਦਾਨ ‘ਚ ਧਮਾਕੇ ‘ਚ 12 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

The post ਪਾਕਿਸਤਾਨ ਦੇ ਬਲੋਚਿਸਤਾਨ ‘ਚ ਹੋਇਆ ਧਮਾਕਾ, ਲੋਕਾਂ ਦੀ ਮੌਤ appeared first on Time Tv.

Leave a Reply