ਇਸਲਾਮਾਬਾਦ : ਪਾਕਿਸਤਾਨ ਦੇ ਨਵ-ਨਿਯੁਕਤ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ (Deputy Prime Minister Ishaq Dar) 13 ਮਈ ਨੂੰ ਚੀਨ ਦੀ ਤਿੰਨ ਦਿਨਾਂ ਸਰਕਾਰੀ ਯਾਤਰਾ ਕਰਨਗੇ। ਦੌਰੇ ਦੌਰਾਨ, ਉਹ ਚੋਟੀ ਦੇ ਚੀਨੀ ਨੇਤਾਵਾਂ ਨਾਲ ਗੱਲਬਾਤ ਕਰਨਗੇ ਅਤੇ ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਪ੍ਰੋਜੈਕਟ ਦੇ ਅਪਗ੍ਰੇਡ ਸਮੇਤ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਕਰਨਗੇ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਇਕ ਬਿਆਨ ਵਿਚ ਕਿਹਾ ਕਿ ਡਾਰ, ਜੋ ਇਸ ਮੰਤਰਾਲੇ ਦੇ ਇੰਚਾਰਜ ਵੀ ਹਨ, ਆਪਣੇ ਚੀਨੀ ਹਮਰੁਤਬਾ ਵਾਂਗ ਯੀ ਦੇ ਨਾਲ ਪੰਜਵੀਂ ਪਾਕਿਸਤਾਨ-ਚੀਨ ਵਿਦੇਸ਼ ਮੰਤਰੀ ਰਣਨੀਤਕ ਵਾਰਤਾ ਦੀ ਸਹਿ-ਪ੍ਰਧਾਨਗੀ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ, ‘ਦੋਵੇਂ ਪੱਖ ਪਾਕਿਸਤਾਨ-ਚੀਨ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਕਰਨਗੇ, ਜਿਸ ਵਿੱਚ ਆਰਥਿਕ ਅਤੇ ਵਪਾਰਕ ਸਹਿਯੋਗ, ਉੱਚ ਪੱਧਰੀ ਯਾਤਰਾਵਾਂ, ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਅਤੇ ਭਵਿੱਖੀ ਸੰਪਰਕ ਪਹਿਲਕਦਮੀਆਂ ਸ਼ਾਮਲ ਹਨ।’

ਭਾਰਤ CPEC ਦਾ ਵਿਰੋਧ ਕਰਦਾ ਹੈ, ਜੋ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਦਾ ਹੈ, ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚੋਂ ਲੰਘਦਾ ਹੈ। ਡਾਰ ਦੀ ਚੀਨ ਯਾਤਰਾ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਅਜਿਹੀਆਂ ਖਬਰਾਂ ਹਨ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਉਣ ਵਾਲੇ ਹਫਤੇ ‘ਚ ਚੀਨ ਦਾ ਦੌਰਾ ਕਰ ਸਕਦੇ ਹਨ।

The post ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਇਸ ਦਿਨ ਕਰਨਗੇ ਚੀਨ ਦੀ ਸਰਕਾਰੀ ਯਾਤਰਾ  appeared first on Timetv.

Leave a Reply