ਪੇਸ਼ਾਵਰ: ਪਾਕਿਸਤਾਨ ਦੇ ਬਲੋਚਿਸਤਾਨ (Balochistan) ਸੂਬੇ ‘ਚ ਅੱਜ 5.4 ਤੀਬਰਤਾ ਦੇ ਭੂਚਾਲ (An Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਪਾਕਿਸਤਾਨ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਚਾਲ ਦਾ ਕੇਂਦਰ ਕਵੇਟਾ ਤੋਂ 150 ਕਿਲੋਮੀਟਰ ਦੂਰ ਉੱਤਰ-ਪੱਛਮ ‘ਚ 35 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਜਾਣਕਾਰੀ ਮੁਤਾਬਕ ਬਲੋਚਿਸਤਾਨ ‘ਚ ਆਏ ਭੂਚਾਲ ‘ਚ ਰਾਜਧਾਨੀ ਕਵੇਟਾ, ਨੋਸ਼ਕੀ, ਚਾਗੀ, ਚਮਨ, ਕਿਲਾ ਅਬਦੁੱਲਾ, ਦਲਬਾਦੀਨ, ਪਿਸ਼ੀਨ ਅਤੇ ਸੂਬੇ ਦੇ ਕੁਝ ਹੋਰ ਇਲਾਕੇ ਵੀ ਪ੍ਰਭਾਵਿਤ ਹੋਏ ਹਨ।

ਪਾਕਿਸਤਾਨ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਪਾਕਿਸਤਾਨ-ਇਰਾਨ ਸਰਹੱਦੀ ਇਲਾਕਿਆਂ ‘ਚ ਵੀ ਮਹਿਸੂਸ ਕੀਤੇ ਗਏ ਹਨ। ਅਧਿਕਾਰੀਆਂ ਨੇ ਬਲੋਚਿਸਤਾਨ ਦੇ ਕਿਸੇ ਵੀ ਖੇਤਰ ਤੋਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ ਹੈ। ਪਹਿਲਾਂ ਵੀ ਬਲੋਚਿਸਤਾਨ ਸੂਬੇ ਨੂੰ ਕਈ ਵਾਰ ਉੱਚ ਤੀਬਰਤਾ ਵਾਲੇ ਭੂਚਾਲਾਂ ਦੀ ਦਹਿਸ਼ਤ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਕਾਰਨ ਕਈ ਮੌਤਾਂ ਹੋਈਆਂ, ਕਈ ਜ਼ਖਮੀ ਹੋਏ ਅਤੇ ਇਮਾਰਤਾਂ ਅਤੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ। ਬਲੋਚਿਸਤਾਨ ਦੇ ਹਰਨਈ ਖੇਤਰ ਵਿੱਚ ਅਕਤੂਬਰ 2021 ਵਿੱਚ ਇੱਕ ਉੱਚ-ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਵਿੱਚ 40 ਲੋਕ ਮਾਰੇ ਗਏ ਅਤੇ 300 ਹੋਰ ਜ਼ਖਮੀ ਹੋਏ ਸਨ।

ਇਸ ਦੇ ਨਾਲ ਹੀ ਦੂਰ-ਦੁਰਾਡੇ ਇਲਾਕਿਆਂ ‘ਚ ਵੀ ਭਾਰੀ ਨੁਕਸਾਨ ਹੋਇਆ ਸੀ। ਬਲੋਚਿਸਤਾਨ ਵਿੱਚ ਸਤੰਬਰ 2013 ਵਿੱਚ ਕਈ ਇਲਾਕਿਆਂ ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ ਘੱਟੋ-ਘੱਟ 348 ਲੋਕ ਮਾਰੇ ਗਏ ਅਤੇ ਅਵਾਰਨ ਅਤੇ ਕੇਚ ਜ਼ਿਲ੍ਹਿਆਂ ਵਿੱਚ 300,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ।

ਇਸ ਦੇ ਨਾਲ ਹੀ 21,000 ਘਰਾਂ ਨੂੰ ਨੁਕਸਾਨ ਪਹੁੰਚਿਆ ਸੀ। ਦੋ ਦਿਨ ਬਾਅਦ ਹੀ ਅਵਾਰਨ ਜ਼ਿਲ੍ਹੇ ਅਤੇ ਹੋਰ ਖੇਤਰਾਂ ਵਿੱਚ 6.8 ਤੀਬਰਤਾ ਦਾ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ ਸੀ । ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਵੀ ਹੋਏ ਸਨ।

Leave a Reply