November 7, 2024

ਪਾਕਿਸਤਾਨ ਦੀ ਹਾਰ ਦਾ ਕਾਰਨ, ਗੇਂਦਬਾਜ਼ੀ?

World Cup 2023: ਪਾਕਿਸਤਾਨ ਦੀ ਲਗਾਤਾਰ ਦੂਜੀ ਹਾਰ ...

ਬੈਂਗਲੁਰੂ :  ਪਾਕਿਸਤਾਨ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕੇਲ (Morne Morkel) ਨੇ ਵਨਡੇ ਵਿਸ਼ਵ ਕੱਪ ‘ਚ ਭਾਰਤ ਅਤੇ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਲਈ ਗੇਂਦਬਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਗੇਂਦਬਾਜ਼ੀ ‘ਚ ਨਿਰੰਤਰਤਾ ਦੀ ਕਮੀ ਸੀ ਅਤੇ ਉਹ ਵਿਰੋਧੀ ਬੱਲੇਬਾਜ਼ਾਂ ‘ਤੇ ਦਬਾਅ ਬਣਾਉਣ ‘ਚ ਅਸਫਲ ਰਹੇ। ਸ਼ਾਹੀਨ ਸ਼ਾਹ ਅਫਰੀਦੀ ਨੇ ਆਸਟਰੇਲੀਆ ਖ਼ਿਲਾਫ਼ ਪੰਜ ਵਿਕਟਾਂ ਲੈ ਕੇ ਆਪਣੀ ਲੈਅ ਹਾਸਲ ਕਰ ਲਈ ਪਰ ਹੈਰਿਸ ਰੌਫ ਅਤੇ ਹਸਨ ਅਲੀ ਨੂੰ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨੇ ਆਸਾਨੀ ਨਾਲ ਖੇਡ ਲਿਆ।

ਮੋਰਕਲ ਨੇ ਮੈਚ ਤੋਂ ਬਾਅਦ ਕਿਹਾ, ‘ਪਿਛਲੇ ਦੋ ਮੈਚਾਂ ‘ਚ ਸਾਡੀ ਚਰਚਾ ਦਾ ਇਕ ਵਿਸ਼ਾ ਗੇਂਦਬਾਜ਼ੀ ‘ਚ ਸਾਂਝੇਦਾਰੀ ਰਹੀ ਹੈ। ਮੇਰਾ ਮੰਨਣਾ ਹੈ ਕਿ ਭਾਰਤ ਵਿੱਚ ਇਹ ਬਹੁਤ ਮਹੱਤਵਪੂਰਨ ਹੈ। ਦੋਵਾਂ ਪਾਸਿਆਂ ਤੋਂ ਦਬਾਅ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਫਿਲਹਾਲ ਅਸੀਂ ਅਜਿਹਾ ਕਰਨ ਦੇ ਯੋਗ ਨਹੀਂ ਹਾਂ। ਉਨ੍ਹਾਂ ਨੇ ਕਿਹਾ, ‘ਸਾਡੀ ਗੇਂਦਬਾਜ਼ੀ ‘ਚ ਨਿਰੰਤਰਤਾ ਦੀ ਕਮੀ ਹੈ। ਜੇਕਰ ਤੁਹਾਨੂੰ 19 ਨਵੰਬਰ ਨੂੰ ਵਿਸ਼ਵ ਕੱਪ ਦੀ ਟਰਾਫੀ ਚੁੱਕਣੀ ਹੈ ਤਾਂ ਗੇਂਦਬਾਜ਼ਾਂ ਨੂੰ ਦੋਵਾਂ ਸਿਰਿਆਂ ਤੋਂ ਨਿਰੰਤਰਤਾ ਬਣਾਈ ਰੱਖਣੀ ਹੋਵੇਗੀ।

ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਮੰਨਿਆ ਕਿ ਟੀਮ ਨੂੰ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੀ ਕਮੀ ਹੈ, ਜੋ ਸੱਟ ਕਾਰਨ ਟੂਰਨਾਮੈਂਟ ‘ਚ ਨਹੀਂ ਖੇਡ ਰਹੇ ਹਨ। ਮੋਰਕਲ ਨੇ ਕਿਹਾ, ‘ਨਸੀਮ ਬਹੁਤ ਵਧੀਆ ਗੇਂਦਬਾਜ਼ ਹੈ ਅਤੇ ਉਸ ਦੇ ਅੰਕੜੇ ਇਸ ਗੱਲ ਦੀ ਗਵਾਹੀ ਦਿੰਦੇ ਹਨ। ਉਨ੍ਹਾਂ ਨੇ ਸ਼ੁਰੂ ਤੋਂ ਹੀ ਸ਼ਾਹੀਨ ਸ਼ਾਹ ਅਫਰੀਦੀ ਨਾਲ ਚੰਗੀ ਸਾਂਝੇਦਾਰੀ ਬਣਾਈ ਰੱਖੀ ਹੈ। ਅਸੀਂ ਨਸੀਮ ਨੂੰ ਬਹੁਤ ਯਾਦ ਕਰ ਰਹੇ ਹਾਂ।

The post ਪਾਕਿਸਤਾਨ ਦੀ ਹਾਰ ਦਾ ਕਾਰਨ, ਗੇਂਦਬਾਜ਼ੀ? appeared first on Time Tv.

By admin

Related Post

Leave a Reply