ਪਾਕਿਸਤਾਨ ਨੂੰ ਇਕ ਹੋਰ ਵੱਡਾ ਝਟਕਾ ਲਗਣ ਦੀ ਤਿਆਰੀ ਹੈ। ਦਰਅਸਲ ਖਬਰ ਇਹ ਹੈ ਕਿ ਪਾਕਿਸਤਾਨ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਤੋਂ ਵਾਂਝਾ ਹੋ ਸਕਦਾ ਹੈ। ਭਾਰਤ ਨੇ ਪਾਕਿਸਤਾਨ ਜਾ ਕੇ ਇਹ ਟੂਰਨਾਮੈਂਟ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਇਸ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ ਹੈ। ਪੀਸੀਬੀ ਮੁਖੀ ਮੋਹਸਿਨ ਨਕਵੀ ਨੇ ਹੁਣ ਇਸ ਮੁੱਦੇ ‘ਤੇ ਪਾਕਿਸਤਾਨ ਸਰਕਾਰ ਤੋਂ ਨਿਰਦੇਸ਼ ਮੰਗੇ ਹਨ। ਪਾਕਿਸਤਾਨੀ ਅਖਬਾਰ ‘ਦ ਡਾਨ’ ਨੇ ਪੀਸੀਬੀ ਦੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ- ਜੇਕਰ ਪਾਕਿਸਤਾਨ ਤੋਂ ਮੇਜ਼ਬਾਨੀ ਖੋਹ ਲਈ ਜਾਂਦੀ ਹੈ ਤਾਂ ਉਹ ਟੂਰਨਾਮੈਂਟ ‘ਚ ਖੇਡਣ ਤੋਂ ਇਨਕਾਰ ਕਰ ਸਕਦਾ ਹੈ। ਤਣਾਅਪੂਰਨ ਸਿਆਸੀ ਸਬੰਧਾਂ ਕਾਰਨ ਭਾਰਤੀ ਟੀਮ 2008 ਤੋਂ ਪਾਕਿਸਤਾਨ ਵਿੱਚ ਨਹੀਂ ਖੇਡੀ ਹੈ। ਪਿਛਲੇ ਸਾਲ ਪਾਕਿਸਤਾਨ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਸੀ। ਭਾਰਤ ਨੇ ਇਸ ਟੂਰਨਾਮੈਂਟ ਦੇ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇ ਸਨ।

ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਨੇ ਹਾਈਬ੍ਰਿਡ ਮਾਡਲ ‘ਤੇ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਪਾਕਿਸਤਾਨ ‘ਚ ਚੈਂਪੀਅਨਸ ਟਰਾਫੀ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਆਈਸੀਸੀ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਅਧਿਕਾਰਤ ਮੇਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

Leave a Reply