ਮੁੰਬਈ : ਅਦਾਕਾਰਾ ਸੋਨਮ ਕਪੂਰ (Actress Sonam Kapoor) ਭਾਵੇਂ ਹੀ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਕਿਸੇ ਨਾ ਕਿਸੇ ਕਾਰਨ ਉਹ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਅਦਾਕਾਰਾ ਆਪਣੇ ਪਤੀ ਆਨੰਦ ਆਹੂਜਾ (Anand Ahuja) ਨਾਲ ਮਹਿਲਾ ਵਿੰਬਲਡਨ ਦਾ ਫਾਈਨਲ ਦੇਖਣ ਲਈ ਲੰਡਨ ਪਹੁੰਚੀ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਸਾਹਮਣੇ ਆਈਆਂ ਹਨ।

ਤਸਵੀਰਾਂ ‘ਚ ਸੋਨਮ ਕਪੂਰ ਰੰਗੀਨ ਕੋ-ਆਰਡ ਸੈੱਟ ‘ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਬਲੈਕ ਹੀਲਸ ਪਹਿਨੀ ਹੋਈ ਹੈ। ਸੋਨਮ ਨੇ ਘੱਟੋ-ਘੱਟ ਮੇਕਅੱਪ ਅਤੇ ਬਨ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ‘ਚ ਅਦਾਕਾਰਾ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਆਨੰਦ ਆਹੂਜਾ ਗ੍ਰੇ ਅਤੇ ਬਲੈਕ ਆਊਟਫਿਟ ‘ਚ ਖੂਬਸੂਰਤ ਲੱਗ ਰਹੇ ਹਨ। ਦੋਵੇਂ ਮੀਡੀਆ ਸਾਹਮਣੇ ਇਕੱਠੇ ਪੋਜ਼ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਸੋਨਮ ਕਪੂਰ ਆਖਰੀ ਵਾਰ 2023 ‘ਚ ਰਿਲੀਜ਼ ਹੋਈ ਫਿਲਮ ‘ਬਲਾਈਂਡ’ ‘ਚ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਸੋਨਮ ਲੰਬੇ ਸਮੇਂ ਤੋਂ ਫਿਲਮ ਇੰਡਸਟਰੀ ‘ਚ ਐਕਟਿਵ ਨਹੀਂ ਹੈ।

Leave a Reply