November 5, 2024

ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਨੇ ਹਾਸਲ ਕੀਤੀ ਵੱਡੀ ਸਫ਼ਲਤਾ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ (Prof. Arvind) ਦੀ ਅਗਵਾਈ ਵਿੱਚ ਯੂਨੀਵਰਸਿਟੀ ਨੇ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪ੍ਰਧਾਨ ਮੰਤਰੀ ਉਚਤਰ ਸਿੱਖਿਆ ਅਭਿਆਨ (The Prime Minister’s Higher Education Scheme ),(ਪੀ.ਐਮ. ਊਸ਼ਾ) ਹੇਠ 20 ਕਰੋੜ ਰੁਪਏ ਦੀ ਗਰਾਂਟ ਹਾਸਲ ਕਰ ਲਈ ਹੈ। ਇਸ ਗ੍ਰਾਂਟ ਲਈ ਪੰਜਾਬ ਦੀਆਂ ਪੰਜ ਯੂਨੀਵਰਸਿਟੀਆਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ ਕੇਵਲ ਪੰਜਾਬੀ ਯੂਨੀਵਰਸਿਟੀ ਹੀ ਆਪਣੇ ਸਾਰੇ ਮਾਪਦੰਡ ਪੂਰੇ ਕਰ ਸਕੀ ਹੈ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਯੂਨੀਵਰਸਿਟੀ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਕਰਕੇ ਹੋ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਹੋਰ ਵੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੀ.ਐਮ. ਊਸ਼ਾ ਦੇ ਸਾਰੇ ਮਾਪਦੰਡ ਕੇਵਲ ਸਾਡੀ  ਯੂਨੀਵਰਸਿਟੀ ਨੇ ਹੀ ਪੂਰੇ ਕੀਤੇ ਹਨ।

ਪੀ.ਐਮ. ਊਸ਼ਾ ਦੇ ਹੇਠ ਪੰਜਾਬੀ ਯੂਨੀਵਰਸਿਟੀ ਨੂੰ ਇਹ ਗ੍ਰਾਂਟ ਤਿੰਨ ਸਾਲ ਲਈ ਮਿਲੀ ਹੈ। ਇਹ ਗ੍ਰਾਂਟ ਯੂ.ਜੀ.ਸੀ. ਐਕਟ ਹੇਠ ਸਿੱਖਿਆ ਸੰਸਥਾਵਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਇਹ ਫੰਡ ਪ੍ਰਾਪਤ ਕਰਨ ਲਈ ਸਿੱਖਿਆ ਸੰਸਥਾ ਕੋਲ ਨੈਸ਼ਨਲ ਅਸਿਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਦਾ ਚੰਗਾ ਸਕੋਰ ਹੋਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਨੂੰ ਅਕਤੂਬਰ, 2024 ਮਹੀਨੇ ਨੈਕ ਵੱਲੋਂ ‘ਏ’ ਪਲਸ ਦਾ ਸਰਟੀਫਿਕੇਟ ਮਿਲਿਆ ਸੀ ਜਿਸ ਕਰਕੇ ਇਹ ਗਰਾਂਟ ਲੈਣ ਲਈ ਸਫ਼ਲ ਹੋਈ ਹੈ।

ਪੀ.ਐਮ. ਊਸ਼ਾ ਸਕੀਮ ਦੇਸ਼ ਭਰ ਵਿੱਚ ਉੱਚ ਸਿੱਖਿਆ ਦੀ ਗੁਣਵੱਤਾ ਅਤੇ ਵਿਦਿਆਰਥੀਆਂ ਤੱਕ ਸਿੱਖਿਆ ਪਹੁੰਚਣ ਵਿੱਚ ਵਾਧਾ ਕਰਨ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਅਧੀਨ ਇੱਕ ਕੇਂਦਰੀ ਸਪਾਂਸਰਡ ਸਕੀਮ ਹੈ। ਯੋਜਨਾ ਦਾ ਉਦੇਸ਼ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉੱਚ ਸਿੱਖਿਆ ਦੇ ਪਾਠਕ੍ਰਮ, ਅਧਿਆਪਕਾਂ ਦੀ ਸਿਖਲਾਈ, ਬੁਨਿਆਦੀ ਢਾਂਚਾ, ਐਕਰੀਡੇਸ਼ਨ ਅਤੇ ਰੋਜ਼ਗਾਰ ਯੋਗਤਾ ਵਿੱਚ ਸੁਧਾਰ ਕਰਨਾ ਹੈ। ਇਸ ਦੇ ਰਾਹੀਂ ਉੱਚ ਸਿੱਖਿਆ ਪ੍ਰਣਾਲੀ ਦੇ ਵਿਕਾਸ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।

ਪੀਐਮ-ਊਸ਼ਾ ਸਕੀਮ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਇਸ ਸਕੀਮ ਤਹਿਤ ਯੂਨੀਵਰਸਿਟੀ ਦੇ ਭੋਤਿਕੀ ਅਤੇ ਡਿਜੀਟਲ ਢਾਂਚੇ ਵਿੱਚ ਸੁਧਾਰ ਕੀਤਾ ਜਾਵੇਗਾ। ਇਸ ਅਨੁਸਾਰ ਯੂਨੀਵਰਸਿਟੀ ਦੇ ਨਵੇਂ ਕੋਰਸਾਂ ਲਈ ਕਲਾਸ ਰੂਮ, ਇਮਾਰਤਾਂ ਦੀ ਮੁਰੰਮਤ ਅਤੇ ਐਕਸਟੈਂਨਸ਼ਨ, ਸੀਵਰੇਜ਼ ਪਲਾਂਟ, ਬਹੁਮੰਜ਼ਿਲਾਂ ਇਮਾਰਤਾਂ ਦੀਆਂ ਲਿਫ਼ਟਾਂ ਅਤੇ ਹੋਰ ਕੰਮ ਕਰਵਾਏ ਜਾਣਗੇ। ਇਸ ਗਰਾਂਟ ਨਾਲ ਉੱਦਮਤਾ (ਇੰਟਰਪ੍ਰੀਨੀਓਰਸ਼ਿਪ) ਅਤੇ ਕਿੱਤਾ ਮੁਖੀ ਕੋਰਸਾਂ ਲਈ ਟੇੇ੍ਰਨਿੰਗ ਸ਼ੁਰੂ ਕਰਨ ਲਈ ਵੀ ਮਦੱਦ ਮਿਲੇਗੀ।

By admin

Related Post

Leave a Reply