November 5, 2024

ਪਟਿਆਲਾ ‘ਚ ਐਨੇਸਥੀਸੀਆ ਵਿਭਾਗ ਦੀ ਵਿਦਿਆਰਥਣ ਦੀ ਮੌਤ ਦਾ ਹੋਇਆ ਵੱਡਾ ਖ਼ੁਲਾਸਾ

ਪਟਿਆਲਾ : ਸਰਕਾਰੀ ਮੈਡੀਕਲ ਕਾਲਜ ਪਟਿਆਲਾ (Government Medical College, Patiala) ਦੇ ਐਨੇਸਥੀਸੀਆ ਵਿਭਾਗ (Anesthesia Department) ਦੀ ਤੀਜੇ ਸਾਲ ਦੀ ਵਿਦਿਆਰਥਣ ਸ਼ੁਭਾਸ਼ਿਨੀ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਉਹ ਚੇਨਈ ਦੀ ਰਹਿਣ ਵਾਲੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨਿਊ ਅਫਸਰ ਕਲੋਨੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ‘ਤੇ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਨੂੰ ਵੀ ਬੁਲਾਇਆ ਸੀ।

ਨਵੀਂ ਅਫਸਰ ਕਲੋਨੀ ਚੌਕੀ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਵਿਦਿਆਰਥੀ ਨੂੰ ਇਕ-ਇਕ ਕਮਰਾ ਅਲਾਟ ਕੀਤਾ ਗਿਆ ਹੈ ਅਤੇ ਸੁਭਾਸ਼ਿਨੀ ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਆਪਣੇ ਹੋਸਟਲ ਦੇ ਕਮਰੇ ਵਿਚ ਗਈ ਅਤੇ ਸ਼ਨੀਵਾਰ ਨੂੰ ਆਪਣੇ ਕਮਰੇ ਤੋਂ ਬਾਹਰ ਨਹੀਂ ਆਈ। ਇਸ ਤੋਂ ਬਾਅਦ ਜਦੋਂ ਹੋਸਟਲ ਵਾਰਡਨ ਨੂੰ ਸੂਚਨਾ ਮਿਲੀ ਤਾਂ ਉਸ ਨੇ ਕਮਰਾ ਖੋਲ੍ਹ ਕੇ ਦੇਖਿਆ ਤਾਂ ਸੁਭਾਸ਼ਿਨੀ ਬੇਹੋਸ਼ ਪਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਲੜਕੀ ਡਿਪਰੈਸ਼ਨ ‘ਚ ਸੀ। ਜਿਸ ਦੇ ਚਲਦਿਆਂ ਉਸਨੇ ਐਨੇਸਥੀਸੀਆ ਦੀ ਓਵਰਡੋਜ਼ ਦਾ ਇੰਜ਼ੈਕਸ਼ਨ ਲੈ ਲਿਆ ਜਿਸ ਕਾਰਨ ਉਸਦੀ ਮੌਤ ਹੋ ਗਈ।

By admin

Related Post

Leave a Reply