ਅਲਾਵਲਪੁਰ: ਨੈਸ਼ਨਲ ਹਾਈਵੇਅ (The National Highway) ’ਤੇ ਅੱਡਾ ਬਿਆਸ ਪਿੰਡ ਵਿੱਚ ਇੱਕ ਢਾਬੇ ਨੇੜਿਓਂ ਇੱਕ ਅਣਪਛਾਤੀ ਨਾਬਾਲਗ ਲੜਕੀ ਦੀ ਲਾਸ਼ ਮਿਲੀ ਹੈ।

ਜਾਣਕਾਰੀ ਅਨੁਸਾਰ ਕੂੜਾ ਚੁੱਕਣ ਵਾਲੇ ਨੇ ਢਾਬਾ ਮਾਲਕ ਨੂੰ ਦੱਸਿਆ ਕਿ ਸੜਕ ਕਿਨਾਰੇ ਕੂੜੇ ਵਿੱਚ ਇੱਕ ਲਾਸ਼ ਪਈ ਹੈ। ਜਦੋਂ ਢਾਬਾ ਮਿਲਕ ਉਥੇ ਗਿਆ ਤਾਂ ਉਸਨੇ ਦੇਖਿਆ ਕਿ ਲਾਸ਼ ਕੰਬਲ ਵਿਚ ਲਪੇਟੀ ਹੋਈ , ਰੱਸੀ ਨਾਲ ਬੰਨ੍ਹੀ ਹੋਈ ਸੀ ਅਤੇ ਉਸ ਦੇ ਪੈਰ ਨੰਗੇ ਸਨ।

ਇਸ ਦੌਰਾਨ ਉਨ੍ਹਾਂ ਤੁਰੰਤ ਅਲਾਵਲਪੁਰ ਪੁਲਿਸ ਚੌਕੀ ਨੂੰ ਸੂਚਿਤ ਕੀਤਾ। ਚੌਕੀ ਦੇ ਇੰਚਾਰਜ ਏ.ਐਸ.ਆਈ. ਰਜਿੰਦਰ ਸ਼ਰਮਾ ਆਪਣੀ ਪੁਲਿਸ ਟੀਮ ਨਾਲ ਮੌਕੇ ’ਤੇ ਪੁੱਜੇ।

ਜਾਂਚ ਦੌਰਾਨ ਪਤਾ ਲੱਗਾ ਕਿ ਲਾਸ਼ ਨਾਬਾਲਗ ਲੜਕੀ ਦੀ ਹੈ, ਜਿਸ ਦੀ ਉਮਰ ਕਰੀਬ 11-12 ਹੈ ਜਿਸ ਨੂੰ ਰੱਸੀ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ, ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

Leave a Reply