November 5, 2024

ਨੀਦਰਲੈਂਡ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਮੈਚ ‘ਚ ਨੇਪਾਲ ਨੂੰ ਹਰਾਇਆ 6 ਵਿਕਟਾਂ ਨਾਲ

ਡੱਲਾਸ : ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮੈਕਸ ਓ’ਡਾਊਡ ਦੇ ਨਾਬਾਦ ਅਰਧ ਸੈਂਕੜੇ (54) ਦੇ ਦਮ ‘ਤੇ ਨੀਦਰਲੈਂਡ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਮੈਚ ‘ਚ ਨੇਪਾਲ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮੀਂਹ ਕਾਰਨ ਦੇਰ ਨਾਲ ਸ਼ੁਰੂ ਹੋਏ ਟੀ-20 ਵਿਸ਼ਵ ਕੱਪ ਦੇ ਸੱਤਵੇਂ ਮੈਚ ਵਿੱਚ ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੱਲੇਬਾਜ਼ੀ ਕਰਨ ਆਈ ਨੇਪਾਲ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਉਨ੍ਹਾਂ ਨੇ 3.1 ਓਵਰਾਂ ਵਿੱਚ 15 ਦੌੜਾਂ ’ਤੇ ਦੋ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਨੇਪਾਲ ਦਾ ਕੋਈ ਵੀ ਬੱਲੇਬਾਜ਼ ਨੀਦਰਲੈਂਡ ਦੇ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਨਹੀਂ ਸਕਿਆ।

ਕਪਤਾਨ ਰੋਹਿਤ ਪੌਡੇਲ ਨੇ ਸਭ ਤੋਂ ਵੱਧ 37 ਦੌੜਾਂ ਦੀ ਪਾਰੀ ਖੇਡੀ। ਅਨਿਲ ਸਾਹ (11), ਗੁਲਸ਼ਨ ਝਾਅ (14) ਅਤੇ ਕੇਸੀ ਕਰਨ (17) ਦੌੜਾਂ ਬਣਾ ਕੇ ਆਊਟ ਹੋਏ। ਛੇ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਨੇਪਾਲ ਦੀ ਪੂਰੀ ਟੀਮ 19.2 ਓਵਰਾਂ ‘ਚ 106 ਦੌੜਾਂ ‘ਤੇ ਸਿਮਟ ਗਈ। ਨੀਦਰਲੈਂਡ ਲਈ ਟਿਮ ਪ੍ਰਿੰਗਲ ਅਤੇ ਲੋਗਨ ਵੈਨ ਬੀਕ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਪਾਲ ਵੈਨ ਮੀਕਰੇਨ ਅਤੇ ਬਾਸ ਡਾਲੀਡੇ ਨੇ ਦੋ-ਦੋ ਬੱਲੇਬਾਜ਼ਾਂ ਨੂੰ ਆਊਟ ਕੀਤਾ। 107 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਨੇਪਾਲ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਦੂਜੇ ਹੀ ਓਵਰ ਵਿੱਚ ਉਸ ਨੇ ਮਾਈਕਲ ਲੇਵਿਟ (1) ਦਾ ਵਿਕਟ ਗੁਆ ਦਿੱਤਾ।

ਇਸ ਤੋਂ ਬਾਅਦ ਮੈਕਸ ਓ’ਡਾਊਡ ਨੇ ਵਿਕਰਮਜੀਤ ਸਿੰਘ ਦੇ ਨਾਲ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਦੂਜੀ ਵਿਕਟ ਲਈ 40 ਦੌੜਾਂ ਜੋੜੀਆਂ। ਵਿਕਰਮਜੀਤ ਸਿੰਘ (22), ਸਾਈਬਰੈਂਡ ਐਂਗਲਬ੍ਰੈਕਟ (14) ਅਤੇ ਸਕਾਟ ਐਡਵਰਡਜ਼ (5) ਦੌੜਾਂ ਬਣਾ ਕੇ ਆਊਟ ਹੋ ਗਏ। ਮੈਕਸ ਓ’ਡਾਊਡ ਨੇ 48 ਗੇਂਦਾਂ ‘ਤੇ 54 ਦੌੜਾਂ ਦੀ ਅਜੇਤੂ ਪਾਰੀ ਖੇਡੀ। ਬਾਸ ਡਾਲੀਡੇ 11 ਦੌੜਾਂ ਬਣਾ ਕੇ ਅਜੇਤੂ ਰਹੇ। ਨੀਦਰਲੈਂਡ ਨੇ 18.4 ਓਵਰਾਂ ਵਿੱਚ ਚਾਰ ਵਿਕਟਾਂ ’ਤੇ 109 ਦੌੜਾਂ ਬਣਾ ਕੇ ਛੇ ਵਿਕਟਾਂ ਨਾਲ ਮੈਚ ਜਿੱਤ ਲਿਆ। ਨੇਪਾਲ ਲਈ ਸੋਮਪਾਲ ਕਾਮੀ, ਦੀਪੇਂਦਰ ਸਿੰਘ ਐਰੀ ਅਤੇ ਅਬਿਨਾਸ਼ ਬੋਹਰਾ ਨੇ ਇਕ-ਇਕ ਵਿਕਟ ਲਈ। 20 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਟਿਮ ਪ੍ਰਿੰਗਲ ਨੂੰ ਪਲੇਅਰ ਆਫ ਦਾ ਮੈਚ ਦਿੱਤਾ ਗਿਆ।

By admin

Related Post

Leave a Reply