ਨਿਹੰਗ ਸਿੰਘਾਂ ਵਲੋਂ ਪੁਲਿਸ ‘ਤੇ ਕੀਤਾ ਗਿਆ ਜਾਨਲੇਵਾ, ਦੋ ਪੁਲਿਸ ਮੁਲਾਜ਼ਮ ਜ਼ਖਮੀ
By admin / June 21, 2024 / No Comments / Punjabi News
ਜਲੰਧਰ : ਗੜ੍ਹਾ ਰੋਡ ‘ਤੇ ਨਿਹੰਗ ਸਿੰਘਾਂ ਵਲੋਂ ਪੁਲਿਸ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਸਮਾਚਾਰ ਅਨੁਸਾਰ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਗਾਉਣ ਦੇ ਮਾਮਲੇ ਦੀ ਜਾਂਚ ਕਰਨ ਆਈ ਪੁਲਿਸ ਪਾਰਟੀ ‘ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ 6 ਦੇ ਐਸ.ਐਚ.ਓ ਅਤੇ ਏ.ਸੀ.ਪੀ ਮਾਡਲ ਟਾਊਨ ਜ਼ਖ਼ਮੀ ਹੋ ਗਏ। ਜਿਵੇਂ ਹੀ ਏ.ਸੀ.ਪੀ ਅਤੇ ਐਸ.ਐਚ.ਓ ‘ਤੇ ਹਮਲਾ ਹੋਇਆ, ਪੁਲਿਸ ਫੋਰਸ ਨੇ ਤੁਰੰਤ 6 ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਵਿੱਚ 2 ਨਾਬਾਲਗ ਵੀ ਸਨ। ਨਿਹੰਗ ਸਿੰਘਾਂ ਕੋਲੋਂ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ ਗਏ।
ਸਾਰਿਆਂ ਨੂੰ ਥਾਣਾ 7 ਵਿਖੇ ਲਿਜਾਇਆ ਗਿਆ ਹੈ। ਹਾਲਾਂਕਿ ਏ.ਸੀ.ਪੀ ਅਤੇ ਐਸ.ਐਚ.ਓ ਦੇ ਹੱਥਾਂ ‘ਤੇ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਪੂਰੇ ਝਗੜੇ ਦੀ ਵੀਡੀਓਗ੍ਰਾਫੀ ਵੀ ਕਰ ਲਈ ਹੈ ਜੋ ਕਿ ਕੁੱਝ ਸਮੇਂ ਬਾਅਦ ਪੁਲਿਸ ਵੱਲੋਂ ਜਨਤਕ ਕੀਤੀ ਜਾਵੇਗੀ। ਪੁਲਿਸ ਨੇ ਨਿਹੰਗ ਸਿੰਘਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।