ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
By admin / January 27, 2024 / No Comments / Punjabi News
ਨਵੀਂ ਦਿੱਲੀ: ਬਿਹਾਰ ਵਿੱਚ ਚੱਲ ਰਹੀ ਸਿਆਸੀ ਹਲਚਲ ਵਿਚਕਾਰ ਨਿਤੀਸ਼ ਕੁਮਾਰ (Nitish Kumar) ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਰਾਜਪਾਲ ਰਾਜੇਂਦਰ ਅਰਲੇਕਰ ਨੂੰ ਸੌਂਪ ਦਿੱਤਾ ਹੈ। ਰਾਜਪਾਲ ਨੇ ਨਿਤੀਸ਼ ਕੁਮਾਰ ਦਾ ਅਸਤੀਫਾ ਸਵੀਕਾਰ ਕਰ ਲਿਆ ਅਤੇ ਨਵੀਂ ਸਰਕਾਰ ਦੇ ਗਠਨ ਤੱਕ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣ ਲਈ ਕਿਹਾ। ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।
ਸੂਤਰਾਂ ਨੇ ਦੱਸਿਆ ਕਿ ਸ਼ਾਮ ਤੱਕ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਨਾਲ ਨਵੀਂ ਸਰਕਾਰ ਬਣਨ ਦੀ ਸੰਭਾਵਨਾ ਹੈ। ਨਿਤੀਸ਼ ਕੁਮਾਰ ਹੁਣ ਨੌਵੀਂ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਿਤੀਸ਼ ਕੁਮਾਰ ਨੂੰ ਫ਼ੋਨ ਕਰਕੇ ਵਧਾਈ ਦਿੱਤੀ ਹੈ।
ਅਸਤੀਫ਼ਾ ਦੇਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਅਸਤੀਫ਼ਾ ਦੇ ਦਿੱਤਾ ਹੈ। ਅਸੀਂ ਮਹਾਂ ਗਠਜੋੜ ਸਰਕਾਰ ਨੂੰ ਖਤਮ ਕਰ ਦਿੱਤਾ। ਮਹਾਗਠਜੋੜ ਦੀ ਹਾਲਤ ਚੰਗੀ ਨਹੀਂ ਸੀ, ਕੰਮ ਨਾ ਹੋਣ ਕਾਰਨ ਦਿੱਕਤ ਆਈ ਸੀ। ਆਰਜੇਡੀ ਨਾਲ ਕੰਮ ਕਰਨਾ ਮੁਸ਼ਕਲ ਸੀ। ਨਿਤੀਸ਼ ਨੇ ਕਿਹਾ ਕਿ ਅਸੀਂ ਪਾਰਟੀ ਦੀ ਗੱਲ ਸੁਣੀ ਅਤੇ ਫਿਰ ਅਸਤੀਫ਼ਾ ਦੇ ਦਿੱਤਾ, ਹੁਣ ਮੈਂ ਨਵੇਂ ਗਠਜੋੜ ‘ਚ ਜਾ ਰਿਹਾ ਹਾਂ।