ਇਸਲਾਮਾਬਾਦ : ਨਾਰਵੇ ਵਿੱਚ ਅਫਗਾਨਿਸਤਾਨ (Afghanistan) ਦਾ ਦੂਤਘਰ ਬੰਦ ਹੋ ਰਿਹਾ ਹੈ। ਇਹ ਦੇਸ਼ ਦਾ ਦੂਜਾ ਦੂਤਘਰ ਹੈ ਜਿਸ ਨੂੰ ਇਸ ਹਫ਼ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕੁਝ ਮਹੀਨੇ ਪਹਿਲਾਂ ਤਾਲਿਬਾਨ ਨੇ ਕਿਹਾ ਸੀ ਕਿ ਉਹ ਨਾਰਵੇ ਦੂਤਾਵਾਸ ਸਮੇਤ ਪਿਛਲੀ ਪੱਛਮੀ-ਸਮਰਥਿਤ ਸਰਕਾਰ ਦੁਆਰਾ ਸਥਾਪਤ ਕੂਟਨੀਤਕ ਮਿਸ਼ਨਾਂ ਨੂੰ ਮਾਨਤਾ ਨਹੀਂ ਦਿੰਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਬਿਆਨ ਵਿਚ, ਦੂਤਾਵਾਸ ਨੇ ਘੋਸ਼ਣਾ ਕੀਤੀ ਕਿ ਕੂਟਨੀਤਕ ਮਿਸ਼ਨ ਵੀਰਵਾਰ ਨੂੰ ਬੰਦ ਰਹੇਗਾ। ਬਿਆਨ ਮੁਤਾਬਕ ਦੂਤਘਰ ਦੀ ਇਮਾਰਤ ਨਾਰਵੇ ਦੇ ਵਿਦੇਸ਼ ਮੰਤਰਾਲੇ ਨੂੰ ਸੌਂਪ ਦਿੱਤੀ ਜਾਵੇਗੀ। ਬ੍ਰਿਟਿਸ਼ ਸਰਕਾਰ ਨੇ ਬੀਤੇ ਦਿਨ ਕਿਹਾ ਕਿ ਲੰਡਨ ਵਿਚ ਅਫਗਾਨਿਸਤਾਨ ਦੇ ਦੂਤਾਵਾਸ ਨੂੰ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਦੇਸ਼ ਦੇ ਤਾਲਿਬਾਨ ਸ਼ਾਸਕਾਂ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ ਹੈ।