ਹਰਿਆਣਾ : ਹਰਿਆਣਾ (Haryana) ਦੀ ਨਾਇਬ ਸਿੰਘ ਸੈਣੀ (Naib Singh Saini) ਸਰਕਾਰ ਦੀ ਕੈਬਨਿਟ ਦਾ ਅੱਜ ਵਿਸਥਾਰ ਕੀਤਾ ਗਿਆ। ਇਸ ਸਮਾਗਮ ‘ਚ ਹਰਿਆਣਾ ਦੇ 7 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਬੰਡਾਰੂ ਦੱਤਾਤ੍ਰੇਯ (Governor Bandaru Dattatreya) ਨੇ ਰਾਜਭਵਨ ਵਿਚ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ।

ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ 

ਹਿਸਾਰ ਤੋਂ ਵਿਧਾਇਕ ਕਮਲ ਗੁਪਤਾ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਉਨ੍ਹਾਂ ਨੇ ਸੰਸਕ੍ਰਿਤ ਵਿਚ ਸਹੁੰ ਚੁੱਕੀ। ਉਹ ਦੋ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਸੀਮਾ ਤ੍ਰਿਖਾ ਸੈਣੀ ਕੈਬਨਿਟ ਵਿਚ ਪਹਿਲੀ ਮਹਿਲਾ ਮੰਤਰੀ ਬਣੀ। ਉਹ ਬੜਖਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਸੀਮਾ ਤ੍ਰਿਖਾ ਦੋ ਵਾਰ ਵਿਧਾਇਕ ਰਹਿ ਚੁੱਕੀ ਹੈ। ਸੀਮਾ ਪੰਜਾਬੀ ਕੋਟੇ ਤੋਂ ਮੰਤਰੀ ਬਣੀ ਹੈ। ਮਹੀਪਾਲ ਢਾਂਡਾ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਢਾਂਡਾ ਪਾਣੀਪਤ ਦਿਹਾਤੀ ਤੋਂ ਦੋ ਵਾਰ ਵਿਧਾਇਕ ਤੇ ਕਿਸਾਨ ਮੋਰਚਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਅਸੀਮ ਗੋਇਲ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਵੀ ਚੁੱਕੀ ਹੈ। ਅਭੈ ਸਿੰਘ ਯਾਦਵ ਨੰਗਲ ਚੌਧਰੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਅਭੈ ਸਿੰਘ ਸੇਵਾਮੁਕਤ IAS ਅਧਿਕਾਰੀ ਹਨ, ਜੋ ਦੂਜੀ ਵਾਰ ਵਿਧਾਨ ਸਭਾ ਚੋਣ ਜਿੱਤ ਕੇ ਵਿਧਾਇਕ ਬਣੇ ਹਨ। ਸੁਭਾਸ਼ ਸੁਧਾ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਥਾਨੇਸਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਸੁਭਾਸ਼ ਸੁਧਾ ਨੂੰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਬਹੁਤ ਕਰੀਬੀ ਮੰਨਿਆ ਜਾਂਦਾ ਹੈ। ਵਿਸ਼ੰਭਰ ਸਿੰਘ ਵਾਲਮੀਕੀ ਨੇ ਵੀ ਸਹੁੰ ਚੁੱਕੀ।

ਦੱਸ ਦੇਈਏ ਕਿ ਹਰਿਆਣਾ ‘ਚ ਬੀਤੀ ਦਿਨੀਂ ਮਨੋਹਰ ਲਾਲ ਖੱਟੜ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਭਾਜਪਾ ਨੇ ਨਾਇਬ ਸਿੰਘ ਸੈਣੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ। ਫਲੋਰ ਟੈਸਟ ਵਿਚ ਵੀ ਨਾਇਬ ਨੂੰ ਬਹੁਮਤ ਮਿਲਿਆ, ਜਿਸ ਤੋਂ ਬਾਅਦ ਨਾਇਬ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਬਣੇ।

Leave a Reply