November 18, 2024

ਨਵੀਨ ਰਾਮਗੁਲਾਮ ਦੀ ਪਾਰਟੀ ਨੇ ਮਾਰੀਸ਼ਸ ਚੋਣਾਂ ਜਿੱਤੀਆਂ, ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਦੀ ਪਾਰਟੀ ਸਾਰੀਆਂ ਸੀਟਾਂ ਹਾਰੀ

Latest Punjabi News | Sidhu Moosewala | Chamkaur Singh

ਮਾਰੀਸ਼ਸ ਚੋਣਾਂ ਵਿਚ ਨਵੀਨ ਰਾਮਗੁਲਾਮ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ। 10 ਨਵੰਬਰ ਨੂੰ ਮਾਰੀਸ਼ਸ ਵਿੱਚ ਸੰਸਦੀ ਚੋਣਾਂ ਹੋਈਆਂ ਸਨ। ਮਾਰੀਸ਼ਸ ਦੀ ਨਿਊਜ਼ ਵੈੱਬਸਾਈਟ ਲੇ ਮੌਰੀਸ਼ੀਅਨ ਮੁਤਾਬਕ ਲੇਬਰ ਪਾਰਟੀ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਨੇ ਜਿੱਤ ਦਰਜ ਕੀਤੀ ਹੈ।

ਇਸਦੇ ਨਾਲ ਹੀ ਮੌਜੂਦਾ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਦੀ ਪਾਰਟੀ ਸੋਸ਼ਲਿਸਟ ਮੂਵਮੈਂਟ ਇਕ ਵੀ ਸੀਟ ਹਾਸਲ ਨਹੀਂ ਕਰ ਸਕੀ ਹੈ। ਪੀਐਮ ਮੋਦੀ ਨੇ ਸੋਮਵਾਰ ਨੂੰ ਨਵੀਨ ਰਾਮਗੁਲਾਮ ਨੂੰ ਮਾਰੀਸ਼ਸ ਸੰਸਦੀ ਚੋਣਾਂ ਵਿੱਚ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਮੋਦੀ ਨੇ ਕਿਹਾ ਕਿ ਉਹ ਦੋਹਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਨ।

ਪਿਛਲੇ ਮਹੀਨੇ ਮਾਰੀਸ਼ਸ ‘ਚ ਸੋਸ਼ਲ ਮੀਡੀਆ ‘ਤੇ ਕੁਝ ਆਡੀਓ ਟੇਪ ਵਾਇਰਲ ਹੋਈਆਂ ਸਨ। ਇਸ ‘ਚ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲਾਏ ਗਏ ਸਨ। ਇਸ ਨਾਲ ਦੇਸ਼ ਵਿੱਚ ਨਕਾਰਾਤਮਕ ਮਾਹੌਲ ਪੈਦਾ ਹੋ ਗਿਆ, ਜਿਸ ਕਾਰਨ ਪ੍ਰਵਿੰਦ ਜੁਗਨਾਥ ਦੀ ਪਾਰਟੀ ਨੂੰ ਚੋਣਾਂ ਵਿੱਚ ਭਾਰੀ ਨੁਕਸਾਨ ਹੋਇਆ। ਮਾਰੀਸ਼ਸ ਦੀ ਸੰਸਦ ਵਿੱਚ 70 ਸੀਟਾਂ ਹਨ। ਪਰ ਚੋਣਾਂ ਸਿਰਫ਼ 62 ਸੀਟਾਂ ‘ਤੇ ਹੀ ਹੁੰਦੀਆਂ ਹਨ। ਇਸ ਚੋਣ ਵਿੱਚ ਰਾਮਗੁਲਾਮ ਦੀ ਲੇਬਰ ਪਾਰਟੀ ਦੇ ‘ਅਲਾਇੰਸ ਡੂ ਚੇਂਜ’ ਗਠਜੋੜ ਨੇ 62 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਜੁਗਨਾਥ ਦੇ ਗਠਜੋੜ ਲੇਲੇਪ ਨੂੰ ਇਕ ਵੀ ਸੀਟ ਨਹੀਂ ਮਿਲੀ ਹੈ। ਇੱਕ ਹੋਰ ਪਾਰਟੀ ‘ਓਪੀਆਰ’ ਨੇ 2 ਸੀਟਾਂ ਜਿੱਤੀਆਂ ਹਨ।

By admin

Related Post

Leave a Reply