ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ (Navjot Kaur Sidhu) ਦਾ ਬੀਤੇ ਦਿਨ ਇੱਕ ਹੋਰ ਅਪਰੇਸ਼ਨ ਸਫ਼ਲ ਰਿਹਾ। ਨਵਜੋਤ ਕੌਰ ਸਿੱਧੂ ਛਾਤੀ ਦੇ ਕੈਂਸਰ ਤੋਂ ਪੀੜਤ ਹੈ ਅਤੇ ਪਹਿਲਾਂ ਹੀ ਉਨ੍ਹਾਂ ਦਾ ਅਪਰੇਸ਼ਨ ਹੋ ਚੁੱਕਾ ਹੈ। ਉਨ੍ਹਾਂ ਦਾ ਦੂਜਾ ਆਪਰੇਸ਼ਨ ਯਮੁਨਾਨਗਰ ਦੇ ਇਕ ਹਸਪਤਾਲ ‘ਚ ਹੋਇਆ, ਜਿਸ ਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।

ਨਵਜੋਤ ਸਿੰਘ ਸਿੱਧੂ ਨੇ ਅੱਜ ਸਫਲ ਅਪਰੇਸ਼ਨ ਤੋਂ ਬਾਅਦ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਹ ਵੀ ਲਿਖਿਆ ਗਿਆ ਹੈ ਕਿ ਦੁਰਲੱਭ ਮੈਟਾਸਟੇਸਿਸ ਲਈ ਆਪ੍ਰੇਸ਼ਨ – ਸਾਢੇ ਤਿੰਨ ਘੰਟੇ ਤੱਕ ਚੱਲਿਆ…. ਪ੍ਰਭਾਵਿਤ ਚਮੜੀ ਨੂੰ ਹਟਾ ਦਿੱਤਾ ਗਿਆ ਸੀ ਅਤੇ ਫਲੈਪਾਂ ਨਾਲ ਦੁਬਾਰਾ ਬਣਾਇਆ ਗਿਆ ਸੀ… ਉਨ੍ਹਾਂ ਦਾ ਸੰਕਲਪ ਦ੍ਰਿੜ ਹੈ ਮੁਸਕਰਾਹਟ ਉਨ੍ਹਾਂ ਦੇ ਚਿਹਰੇ ਨੂੰ ਕਦੇ ਨਹੀਂ ਛੱਡਦੀ – ਸਾਹਸ ਤੇਰਾ ਨਾਮ ਨੋਨੀ ਹੈ।… ਡਾ. ਰੁਪਿੰਦਰ ਜਲਦੀ ਠੀਕ ਹੋਣ ਦੀ ਉਮੀਦ ਕਰ ਰਹੇ ਹਨ।

ਡਾਕਟਰ ਨਵਜੋਤ ਕੌਰ ਸਿੱਧੂ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਤੇ ਕੀਮੋਥੈਰੇਪੀ ਕਾਰਨ ਉਨ੍ਹਾਂ ਦੇ ਵਾਲ ਵੀ ਝੜ ਗਏ ਸਨ। ਇਸ ਔਖੇ ਸਮੇਂ ਵਿੱਚ ਨਵਜੋਤ ਸਿੱਧੂ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ ਅਤੇ ਇਲਾਜ ਦੌਰਾਨ ਉਨ੍ਹਾਂ ਦਾ ਸਾਥ ਦੇ ਰਹੇ ਹਨ।

Leave a Reply