Lifestyle : ਧੁੱਪ (Sunburn) ਤੋਂ ਬਚਣ ਲਈ ਔਰਤਾਂ ਬਹੁਤ ਸਾਰੇ ਨੁਸਖਿਆਂ ਦੀ ਵਰਤੋਂ ਕਰਦੀਆ ਹਨ। ਪਰ ਫਿਰ ਵੀ ਧੁੱਪ ਕਾਰਨ ਚਮੜੀ ਅਤੇ ਹੱਥ-ਪੈਰ ਕਾਲੇ ਹੋ ਜਾਂਦੇ ਹਨ। ਧੁੱਪ ਦੇ ਸਿੱਧੇ ਸੰਪਰਕ ’ਚ ਆਉਣ ਨਾਲ ਵੀ ਟੈਨ ਦੀ ਸਮੱਸਿਆ ਹੋ ਜਾਂਦੀ ਹੈ।
ਸਾਫ਼ ਹੱਥਾਂ ਨਾਲ ਸੁੰਦਰਤਾ ਜ਼ਿਆਦਾ ਨਿਖਰਦੀ ਹੈ ਪਰ ਜੇਕਰ ਹੱਥ ਹੀ ਕਾਲੇ ਹੋ ਜਾਣਗੇ ਤਾਂ ਤੁਹਾਡਾ ਗੋਰਾ ਚਿਹਰਾ ਵੀ ਉਨ੍ਹਾਂ ਵਧੀਆ ਨਹੀਂ ਲਗੇਗਾ। ਮਾਰਕੀਟ ਵਿਚ ਉਪਲਭਦ ਪ੍ਰੋਡਕਟ ਇਸੇਤਮਾਲ ਕਰਨ ਦੀ ਬਜਾਏ ਤੁਹਾਨੂੰ ਘਰੇਲੂ ਨੁਸਖ਼ਿਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਨੁਸਖਿਆਂ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਧੁੱਪ ਨਾਲ ਕਾਲੇ ਪੈ ਚੁੱਕੇ ਹੱਥਾਂ-ਪੈਰਾ ਨੂੰ ਫਿਰ ਤੋਂ ਦੁਬਾਰਾ ਗੋਰੇ ਕਰ ਸਕਦੇ ਹੋ।
ਕੱਚੇ ਆਲੂ ’ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਚਮੜੀ ਦੇ ਰੰਗ ਨੂੰ ਸਾਫ਼ ਕਰ ਦਿੰਦਾ ਹੈ। ਆਲੂ ਨੂੰ ਕੱਟੋ ਅਤੇ ਹੱਥਾਂ ’ਤੇ ਲਗਾ ਲਵੋ। ਇਸ ਦਾ ਨਤੀਜਾ ਕੁੱਝ ਦਿਨਾਂ ਬਾਅਦ ਹੀ ਸਾਹਮਣੇ ਆਵੇਗਾ।
ਐਲੋਵੇਰਾ ਵਿੱਚ ਵਿਟਾਮਿਨ ਦੀ ਮਾਤਰਾ ਹੋਣ ਕਾਰਨ ਇਸ ਨੂੰ ਚਮੜੀ ਤੇ ਹੌਲੀ-ਹੌਲੀ ਲਗਾਉਣ ਨਾਲ ਟੈਨ ਨੂੰ ਦੂਰ ਕੀਤਾ ਜਾ ਸਕਦਾ ਹੈ। ਅਤੇ ਦਹੀਂ ਵੀ ਟੈਨ ਨੂੰ ਪੂਰੀ ਤਰ੍ਹਾਂ ਨਾਲ ਦੂਰ ਕਰਨ ਵਿੱਚ ਸਹਾਇਕ ਹੈ ਅਤੇ ਚਮੜੀ ਨੂੰ ਪੋਸ਼ਣ ਦਿੰਦਾ ਹੈ। 4 ਚਮਚ ਤਾਜ਼ਾ ਐਲੋਵੇਰਾ ਦੇ ਗੁਦੇ ਵਿੱਚ 4 ਚਮਚ ਤਾਜ਼ਾ ਦਹੀਂ ਦੇ 3 ਚਮਚ ਮਿਲਾਉ। ਇਸ ਨੂੰ ਅਪਣੇ ਹੱਥਾਂ ’ਤੇ ਹਲਕੇ ਹੱਥ ਨਾਲ ਰਗੜੋ ਅਤੇ ਚਮੜੀ ਨੂੰ ਨਰਮ ਕਪੜੇ ਨਾਲ ਢੱਕ ਦਿਉ।
ਇਸ ਪੈਕ ਨੂੰ 30 ਮਿੰਟ ਲਈ ਲਗਾ ਕੇ ਰੱਖੋ ਅਤੇ ਫਿਰ ਪਾਣੀ ਨਾਲ ਧੋ ਲਵੋ। ਦਹੀ ਨਾਲ ਹੱਥਾਂ ਦੀ ਸਨ ਟੈਨਿੰਗ ਖ਼ਤਮ ਹੋ ਜਾਂਦੀ ਹੈ। ਠੰਢੀ ਦਹੀ ਹੱਥਾਂ ’ਤੇ ਲਗਾ ਲਵੋ ਅਤੇ ਫਿਰ 15 ਮਿੰਟ ਤੋਂ ਬਾਅਦ ਧੋ ਲਵੋ। ਹੱਥਾਂ ਦੇ ਕਾਲੇ ਪੈ ਚੁਕੇ ਭਾਗ ਵਿਚ ਟਮਾਟਰ ਦਾ ਰਸ ਲਗਾਓ ਅਤੇ 10 ਮਿੰਟ ਬਾਅਦ ਪਾਣੀ ਨਾਲ ਧੋ ਲਵੋ। ਅਜਿਹਾ ਰੋਜ਼ ਕਰਨ ਨਾਲ ਤੁਹਾਡੇ ਹੱਥ ਗੋਰੇ ਦਿਖਣ ਲੱਗ ਜਾਣਗੇ।