ਅਮਰੀਕਾ: ਅਮਰੀਕਾ ਦੀ ਕੰਪਿਊਟਰ ਇਨਫਰਮੇਸ਼ਨ ਸਿਸਟਮ ਦੀ ਵਿਦਿਆਰਥਣ ਧਰੁਵੀ ਪਟੇਲ (Dhravi Patel) ਨੇ ‘ਮਿਸ ਇੰਡੀਆ ਵਰਲਡਵਾਈਡ 2024’ (‘Miss India Worldwide 2024) ਦਾ ਖਿਤਾਬ ਜਿੱਤਿਆ ਹੈ। ਧਰੁਵੀ ਇਹ ਮੁਕਾਬਲਾ ਜਿੱਤਣ ਤੋਂ ਬਾਅਦ ਬਹੁਤ ਖੁਸ਼ ਹਨ। ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾ ਅਤੇ ਯੂਨੀਸੇਫ ਦੀ ਰਾਜਦੂਤ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ।

ਧਰੁਵੀ ਨੇ ਇਸ ਉਪਲੱਬਧੀ ਨੂੰ ਹਾਸਲ ਕਰਨ ਤੋਂ ਬਾਅਦ ਕਿਹਾ- ‘ਮਿਸ ਇੰਡੀਆ ਵਰਲਡਵਾਈਡ ਜਿੱਤਣਾ ਇਕ ਸ਼ਾਨਦਾਰ ਸਨਮਾਨ ਹੈ। ਇਹ ਇੱਕ ਤਾਜ ਤੋਂ ਕੀਤੇ ਵੱਧਕੇ ਹੈ। ਇਹ ਮੇਰੀ ਵਿਰਾਸਤ, ਮੇਰੀਆਂ ਕਦਰਾਂ-ਕੀਮਤਾਂ ਅਤੇ ਵਿਸ਼ਵ ਪੱਧਰ ‘ਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਦੇ ਮੌਕੇ ਨੂੰ ਦਰਸਾਉਂਦਾ ਹੈ।’

‘ਮਿਸ ਇੰਡੀਆ ਵਰਲਡਵਾਈਡ 2024’ ਮੁਕਾਬਲੇ ਦੇ ਨਤੀਜੇ

‘ਮਿਸ ਇੰਡੀਆ ਵਰਲਡਵਾਈਡ 2024’ ਮੁਕਾਬਲੇ ‘ਚ ਸੂਰੀਨਾਮ ਦੀ ਲੀਜ਼ਾ ਅਬਦੋਏਲਹਕ ਨੂੰ ਪਹਿਲੀ ਰਨਰਅੱਪ ਐਲਾਨਿਆ ਗਿਆ। ਨੀਦਰਲੈਂਡ ਦੀ ਮਾਲਵਿਕਾ ਸ਼ਰਮਾ ਨੇ ਸੈਕਿੰਡ ਰਨਰ-ਅੱਪ ਸਥਾਨ ਹਾਸਲ ਕੀਤਾ। ਮਿਸਿਜ਼ ਵਰਗ ਵਿੱਚ ਤ੍ਰਿਨੀਦਾਦ ਐਂਡ ਟੋਬੈਗੋ ਦੀ ਸੂਜ਼ਨ ਮੌਟੇਟ ਜੇਤੂ ਰਹੇ। ਇਸ ਵਰਗ ਵਿੱਚ ਸਨੇਹਾ ਨੰਬਰਦਾਰ ਨੇ ਪਹਿਲੀ ਰਨਰਅੱਪ ਦਾ ਖਿਤਾਬ ਅਤੇ ਯੂਨਾਈਟਿਡ ਕਿੰਗਡਮ ਦੀ ਪਵਨਦੀਪ ਕੌਰ ਨੇ ਦੂਜੀ ਰਨਰਅੱਪ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਕਿਸ਼ੋਰ ਵਰਗ ਵਿੱਚ ਗੁਆਡੇਲੂਪ ਦੀ ਸੀਏਰਾ ਸੁਰੇਟ ਨੂੰ ‘ਮਿਸ ਟੀਨ ਇੰਡੀਆ ਵਰਲਡਵਾਈਡ’ ਦਾ ਤਾਜ ਪਹਿਨਾਇਆ ਗਿਆ। ਇਸ ਵਰਗ ਵਿੱਚ ਨੀਦਰਲੈਂਡ ਦੀ ਸ਼੍ਰੇਆ ਸਿੰਘ ਨੂੰ ਫਸਟ ਰਨਰਅੱਪ ਅਤੇ ਸੂਰੀਨਾਮ ਦੀ ਸ਼ਰਧਾ ਟੇਡਜੋ ਨੂੰ ਸੈਕਿੰਡ ਰਨਰਅੱਪ ਐਲਾਨਿਆ ਗਿਆ।

Leave a Reply