November 5, 2024

ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਵੱਖ-ਵੱਖ ਘਰੇਲੂ ਹਾਲਾਤਾਂ ਦੇ ਅਨੁਕੂਲ ਹੋਣ ਦਾ ਵਧੀਆ ਮੌਕਾ: ਹਰਮਨਪ੍ਰੀਤ ਕੌਰ

ਸਪੋਰਟਸ ਨਿਊਜ਼ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Indian Women’s Cricket team Captain Harmanpreet Kaur) ਨੇ ਅਗਲੇ ਸਾਲ ਹੋਣ ਵਾਲੇ ਮਹਿਲਾ ਵਨਡੇ ਵਿਸ਼ਵ ਕੱਪ ਨੂੰ ਧਿਆਨ ‘ਚ ਰੱਖਦੇ ਹੋਏ ਕਿਹਾ ਕਿ ਦੱਖਣੀ ਅਫਰੀਕਾ ਖ਼ਿਲਾਫ਼ ਮੌਜੂਦਾ ਸੀਰੀਜ਼ ਵੱਖ-ਵੱਖ ਘਰੇਲੂ ਹਾਲਾਤਾਂ ਤੋਂ ਜਾਣੂ ਕਰਵਾਉਣ ਦਾ ਵਧੀਆ ਮੌਕਾ ਹੈ। ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕੀਤਾ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਕਲੌਤਾ ਟੈਸਟ ਮੈਚ ਸ਼ੁਰੂ ਹੋਵੇਗਾ ਜਿਸ ਤੋਂ ਬਾਅਦ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਹਰਮਨਪ੍ਰੀਤ ਨੇ ਕਿਹਾ, ‘ਇਹ ਸਾਡੇ ਲਈ ਵੱਖ-ਵੱਖ ਘਰੇਲੂ ਹਾਲਾਤਾਂ ਦੇ ਅਨੁਕੂਲ ਹੋਣ ਦਾ ਵਧੀਆ ਮੌਕਾ ਹੈ। ਸਾਡੇ ਕੋਲ ਘਰੇਲੂ ਹਾਲਾਤ ‘ਚ ਖੇਡਣ ਦਾ ਜ਼ਿਆਦਾ ਤਜਰਬਾ ਨਹੀਂ ਹੈ ਅਤੇ ਇਹ ਸੀਰੀਜ਼ ਸਾਡਾ ਆਤਮਵਿਸ਼ਵਾਸ ਵਧਾਏਗੀ। ਇਸ ਤੋਂ ਸਾਨੂੰ ਪਤਾ ਲੱਗੇਗਾ ਕਿ ਵਿਕਟ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਅਤੇ ਵਿਸ਼ਵ ਕੱਪ ਵਿਚ ਅਸੀਂ ਕਿਸ ਤਰ੍ਹਾਂ ਦੇ ਸੁਮੇਲ ਨਾਲ ਜਾ ਸਕਦੇ ਹਾਂ।

The post ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਵੱਖ-ਵੱਖ ਘਰੇਲੂ ਹਾਲਾਤਾਂ ਦੇ ਅਨੁਕੂਲ ਹੋਣ ਦਾ ਵਧੀਆ ਮੌਕਾ: ਹਰਮਨਪ੍ਰੀਤ ਕੌਰ appeared first on Time Tv.

By admin

Related Post

Leave a Reply