ਦੋ ਮਾਲ ਗੱਡੀਆਂ ਆਪਸ ‘ਚ ਟਕਰਾਈਆਂ, ਦੋ ਡਰਾਈਵਰ ਹੋਏ ਜ਼ਖ਼ਮੀ
By admin / June 1, 2024 / No Comments / Punjabi News
ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ‘ਚ ਵੱਡਾ ਹਾਦਸਾ ਵਾਪਰਿਆ ਹੈ। ਸਰਹਿੰਦ ਰੇਲਵੇ ਸਟੇਸ਼ਨ (Sirhind Railway Station) ਤੋਂ ਥੋੜ੍ਹੀ ਦੂਰ ਮਾਧੋਪੁਰ ਚੌਂਕੀ ਨੇੜੇ ਅੱਜ ਤੜਕੇ ਕਰੀਬ 3:30 ਵਜੇ ਰੇਲ ਹਾਦਸਾ (A Train Accident) ਵਾਪਰਿਆ। ਇੱਥੇ ਦੋ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਅਤੇ ਇਕ ਯਾਤਰੀ ਰੇਲਗੱਡੀ ਵੀ ਇਸ ਦੀ ਲਪੇਟ ਵਿਚ ਆ ਗਈ। ਸਰਹਿੰਦ ਦੇ ਮਾਧੋਪੁਰ ਨੇੜੇ ਅੱਜ ਤੜਕੇ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਵਿੱਚ ਦੋ ਰੇਲ ਗੱਡੀਆਂ ਦੇ ਡਰਾਈਵਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜੀ.ਆਰ.ਪੀ. ਸਰਹਿੰਦ ਸਟੇਸ਼ਨ ਦੇ ਮੁਖੀ ਰਤਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 4 ਵਜੇ ਸਾਨੂੰ ਸੂਚਨਾ ਮਿਲੀ ਕਿ ਰੇਲ ਹਾਦਸਾ ਵਾਪਰਿਆ ਹੈ, ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਥੇ ਦੋ ਗੱਡੀਆਂ ਖੜ੍ਹੀਆਂ ਸਨ ਅਤੇ ਇੱਕ ਸਵਾਰੀ ਸੀ ਪਰ ਟਰੇਨ ਦੇ ਦੋ ਡਰਾਈਵਰ ਜ਼ਖ਼ਮੀ ਹੋ ਗਏ ਸਨ ਅਤੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਬਾਕੀ ਬਚਦਾ ਕੰਮ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਰੇਲਾ ਅਬਲਾ ਸਾਈਡ ਤੋਂ ਆ ਰਹੀਆਂ ਸਨ ਅਤੇ ਅਸੀਂ ਜਾਂਚ ਕਰ ਰਹੇ ਹਾਂ।
ਸਿਵਲ ਹਸਪਤਾਲ ਦੀ ਡਾਕਟਰ ਇਵਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲ ਹਾਦਸੇ ‘ਚ ਜ਼ਖਮੀ ਹੋਏ ਦੋ ਟਰੇਨ ਡਰਾਈਵਰ ਜ਼ਖਮੀ ਹਾਲਤ ‘ਚ ਆ ਗਏ ਸਨ, ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।