ਸਿਰਸਾ: ਹਿਸਾਰ ਵਿੱਚ ਰੇਲਵੇ ਲਾਈਨ (Railway Line) ਦੀ ਮੁਰੰਮਤ ਕਾਰਨ ਸਿਰਸਾ ਜਾਣ ਵਾਲੀਆਂ ਦੋ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਦੋ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਯਾਤਰੀਆਂ ਦੀ ਰਿਜ਼ਰਵੇਸ਼ਨ ਸੀ ਜਾਂ ਜਿਨ੍ਹਾਂ ਨੇ ਤੁਰੰਤ ਟਿਕਟਾਂ ਬੁੱਕ ਕਰਵਾਈਆਂ ਸਨ, ਉਨ੍ਹਾਂ ਨੂੰ ਬਠਿੰਡਾ ਜਾ ਕੇ ਟਰੇਨ ਫੜਨੀ ਪਵੇਗੀ।
ਸਿਰਸਾ ਸਟੇਸ਼ਨ ਦੇ ਸੁਪਰਡੈਂਟ ਹਰੀਸ਼ ਅਰੋੜਾ (Superintendent Harish Arora) ਦਾ ਕਹਿਣਾ ਹੈ ਕਿ ਹਿਸਾਰ ਵਿੱਚ ਰੇਲਵੇ ਲਾਈਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਦੋ ਦਿਨਾਂ ਲਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ ਅਤੇ ਦੋ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਸੁਪਰਡੈਂਟ ਦਾ ਕਹਿਣਾ ਹੈ ਕਿ ਇਸ ਬਾਰੇ ਯਾਤਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 26 ਅਗਸਤ ਸੋਮਵਾਰ ਤੋਂ ਸਾਰੀਆਂ ਟਰੇਨਾਂ ਦਾ ਸੰਚਾਲਨ ਸ਼ੁਰੂ ਹੋਵੇਗਾ।