ਆਇਰਲੈਂਡ : ਉੱਤਰੀ ਆਇਰਲੈਂਡ (Northern Ireland) ਦੀ ਪੁਲਿਸ ਨੇ ਦੂਜੇ ਵਿਸ਼ਵ ਯੁੱਧ ਦੇ ਯੁੱਗ ਦੇ ਸ਼ੱਕੀ ਬੰਬ ਨੂੰ ਹਟਾਉਣ ਲਈ 400 ਤੋਂ ਵੱਧ ਘਰਾਂ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਹੈ। ਪੁਲਿਸ ਨੇ ਬੀਤੇ ਦਿਨ ਕਿਹਾ ਕਿ ਬੰਬ ਨੂੰ ਹਟਾਉਣ ਦਾ ਕੰਮ ਪੂਰਾ ਹੋਣ ‘ਚ ਪੰਜ ਦਿਨ ਤੋਂ ਵੱਧ ਸਮਾਂ ਲੱਗ ਸਕਦਾ ਹੈ। ਸ਼ੱਕੀ ਬੰਬ ਸ਼ੁੱਕਰਵਾਰ ਨੂੰ ਬੇਲਫਾਸਟ ਤੋਂ ਕਰੀਬ 15 ਕਿਲੋਮੀਟਰ ਪੂਰਬ ‘ਚ ਕਾਊਂਟੀ ਡਾਊਨ ਦੇ ਨਿਊਟਾਊਨਵਾਰਡਸ ਇਲਾਕੇ ‘ਚ ਮਿਲਿਆ ਸੀ।

ਨਾਰਥ ਡਾਊਨ ਐਂਡ ਆਰਡਜ਼ ਦੇ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਜੌਹਨਸਟਨ ਮੈਕਡੌਵੇਲ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਅਤੇ ਇਸ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ। ਪੁਲਿਸ ਨੇ ਮੌਕੇ ‘ਤੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਵਾਹਨ ਚਾਲਕਾਂ ਨੂੰ ਸਬੰਧਤ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਹੈ, ਜਿਸ ਨਾਲ ਸਥਾਨਕ ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਗਿਆ ਹੈ। ਉਨ੍ਹਾਂ ਲਈ ਐਮਰਜੈਂਸੀ ਸਹਾਇਤਾ ਕੇਂਦਰ ਵੀ ਸਥਾਪਿਤ ਕੀਤਾ ਗਿਆ ਹੈ।

Leave a Reply