ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ (Delhi Police’s Crime Branch) ਨੇ 4 ਕਰੋੜ ਰੁਪਏ ਦੇ ਪਾਰਟੀ ਡਰੱਗਜ਼ ਅਤੇ MDMA ਡਰੱਗਜ਼ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਵਿੱਚ ਇੱਕ ਨਾਈਜੀਰੀਅਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਸ਼ੀਲੇ ਪਦਾਰਥ ਉੱਤਮ ਨਗਰ ਤੋਂ ਬਰਾਮਦ ਕੀਤੇ ਗਏ ਹਨ। ਇੱਕ ਘਰ ਵਿੱਚੋਂ ਐਮ.ਡੀ.ਐਮ.ਏ. ਕਵਾਲਿਟੀ ਦੀਆਂ ਕਰੀਬ 7 ਹਜ਼ਾਰ ਨਸ਼ੀਲੀਆਂ ਗੋਲੀਆਂ (6790 ਗੋਲੀਆਂ) ਬਰਾਮਦ ਹੋਈਆਂ, ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 4 ਕਰੋੜ ਰੁਪਏ ਹੈ।

ਮੁਲਜ਼ਮ ਚੱਕੂ ਨੇ ਦੱਸਿਆ ਕਿ ਉਸ ਦਾ ਇੱਕ ਸਾਥੀ ਵੀ ਹੈ, ਜੋ ਉਸ ਨਾਲ ਮਿਲ ਕੇ ਨਸ਼ੇ ਦੀ ਸਪਲਾਈ ਕਰਦਾ ਹੈ। ਇਸ ਦੇ ਨਾਲ ਹੀ ਅਹਿਮਦਾਬਾਦ ਵਿੱਚ ਇੱਕ ਨੌਜਵਾਨ ਨੂੰ 1 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕ੍ਰਾਈਮ ਬ੍ਰਾਂਚ ਨੇ 40 ਜਿੰਦਾ ਕਾਰਤੂਸ ਸਮੇਤ 18 ਲੱਖ ਰੁਪਏ ਬਰਾਮਦ ਕੀਤੇ ਹਨ। 1.23 ਕਿਲੋਗ੍ਰਾਮ ਐੱਮ.ਡੀ. ਤੋਂ ਜ਼ਿਆਦਾ ਡਰਗ ਹੈ।

Leave a Reply