November 5, 2024

ਦਿੱਲੀ ਦੇ ਜੀ.ਟੀ.ਬੀ ਹਸਪਤਾਲ ਵਿੱਚ ਇੱਕ ਮਰੀਜ਼ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਵੀਂ ਦਿੱਲੀ : ਦਿੱਲੀ ਦੇ ਜੀ.ਟੀ.ਬੀ ਹਸਪਤਾਲ (Delhi’s GTB Hospital) ਵਿੱਚ ਐਤਵਾਰ ਨੂੰ ਦਿਨ ਦਿਹਾੜੇ ਇੱਕ ਮਰੀਜ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਰਿਆਜ਼ੂਦੀਨ ਨਾਂ ਦਾ ਵਿਅਕਤੀ ਇਲਾਜ਼ ਕਰਵਾਉਣ ਲਈ ਹਸਪਤਾਲ ਆਇਆ ਸੀ। 32 ਸਾਲਾ ਰਿਆਜ਼ੂਦੀਨ 23 ਜੂਨ ਤੋਂ ਹਸਪਤਾਲ ‘ਚ ਦਾਖਲ ਸੀ। ਕਰੀਬ 4 ਵਜੇ ਇੱਕ ਮੁੰਡਾ ਆਇਆ। ਉਸ ਨੇ ਰਿਜ਼ਾਉਦੀਨ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਦੇ ਲਾਜਪਤਨਗਰ ਇਲਾਕੇ ‘ਚ ਗੋਲੀਬਾਰੀ ਹੋਈ ਸੀ। ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਵੀ ਮੌਤ ਹੋ ਗਈ।

By admin

Related Post

Leave a Reply