November 5, 2024

ਦਿਲਜੀਤ ਦੁਸਾਂਝ ਨੇ ਵਿਸਾਖੀ ਮੌਕੇ ਗੁਰੂ ਘਰ ਟੇਕਿਆ ਮੱਥਾ

ਚੰਡੀਗੜ੍ਹ : ਅੱਜ ਦਾ ਦਿਨ ਸਿੱਖ ਇਤਿਹਾਸ ਦਾ ਬਹੁਤ ਹੀ ਮਹੱਤਵਪੂਰਨ ਦਿਨ ਹੈ। ਅੱਜ ਦੇ ਦਿਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (Shri Guru Gobind Singh ji) ਨੇ 1699 ਈਸਵੀ ਦੀ ਵਿਸਾਖੀ ਦੇ ਦਿਨ ਸ਼੍ਰੀ ਅਨੰਦਪੁਰ ਸਾਹਿਬ (Shri Anandpur Sahib) ਦੀ ਧਰਤੀ ‘ਤੇ ਖਾਲਸਾ ਪੰਥ (Khalsa Panth) ਦੀ ਸਥਾਪਨਾ ਕੀਤੀ ਸੀ। ਵਿਸਾਖੀ ਦਾ ਤਿਉਹਾਰ ਪੰਜਾਬ ਲਈ ਧਾਰਮਿਕ ਤੌਰ ‘ਤੇ ਹੀ ਨਹੀਂ ਸਗੋਂ ਆਰਥਿਕ ਤੌਰ ‘ਤੇ ਵੀ ਮਹੱਤਵਪੂਰਨ ਹੈ।

ਇਸ ਦਿਨ ਪੰਜਾਬ ਵਿਚ ਕਣਕ ਦੀ ਵਾਢੀ ਰਸਮੀ ਤੌਰ ‘ਤੇ ਸ਼ੁਰੂ ਹੋ ਜਾਂਦੀ ਹੈ। ਖੇਤਾਂ ਵਿੱਚ ਸੁਨਹਿਰੀ, ਵਗਦੀ, ਪੱਕੀ ਕਣਕ ਦੇਖ ਕੇ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਪੈਂਦਾ ਹੈ। ਪੰਜਾਬੀ ਕਲਾਕਾਰ ਵੀ ਇਸ ਤਿਉਹਾਰ ਨੂੰ ਖਾਸ ਤਰੀਕੇ ਨਾਲ ਮਨਾ ਰਹੇ ਹਨ।

ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਗੁਰੂ ਘਰ ‘ਚ ਮੱਥਾ ਟੇਕਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਗੁਰੂ ਬਾਣੀ ਦਾ ਵੀ ਆਨੰਦ ਮਾਣਿਆ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਦਿਲਜੀਤ ਦੁਸਾਂਝ ਨੇ ਕੈਪਸ਼ਨ ‘ਚ ਲਿਖਿਆ- ‘ਉਦੋ ਸਲ ਵਿਸਾਖੀ ਚੜ੍ਹਦੀ ਐ, ਜਦੋ ਧੁਰ ਅੰਦਰੋ ਆਲਾ ਹੁੰਦੇ, ਓਹਦਾ ਬਾਜ਼ ਤੇ ਘੋੜੇ ਦੇਖ ਲਿਆ ਲਖ ਰਿਸ਼ੀ ਮੁਨੀ ਕਰਬਨ ਹੁੰਦੇ’

By admin

Related Post

Leave a Reply