ਸਪੋਰਟਸ ਡੈਸਕ : ਰਿਸ਼ਭ ਪੰਤ, ਲੋਕੇਸ਼ ਰਾਹੁਲ ਅਤੇ ਸ਼ੁਭਮਨ ਗਿੱਲ ਸਮੇਤ ਬੰਗਲਾਦੇਸ਼ ਦੇ ਖਿਲਾਫ ਪਹਿਲੇ ਕ੍ਰਿਕਟ ਟੈਸਟ ਲਈ ਭਾਰਤੀ ਟੀਮ ‘ਚ ਚੁਣੇ ਗਏ ਜ਼ਿਆਦਾਤਰ ਖਿਡਾਰੀਆਂ ਨੂੰ 12 ਸਤੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਦਲੀਪ ਟਰਾਫੀ (Duleep Trophy) ਦੇ ਦੂਜੇ ਦੌਰ ਤੋਂ ਮੰਗਲਵਾਰ ਨੂੰ ਆਰਾਮ ਦਿੱਤਾ ਗਿਆ। ਆਕਾਸ਼ ਦੀਪ, ਕੁਲਦੀਪ ਯਾਦਵ, ਅਕਸ਼ਰ ਪਟੇਲ, ਯਸ਼ਸਵੀ ਜੈਸਵਾਲ ਅਤੇ ਧਰੁਵ ਜੁਰੇਲ ਨੂੰ ਵੀ ਐਤਵਾਰ ਨੂੰ ਰਾਸ਼ਟਰੀ ਟੀਮ ‘ਚ ਜਗ੍ਹਾ ਮਿਲੀ। ਇਨ੍ਹਾਂ ਸਾਰਿਆਂ ਨੂੰ ਦੂਜੇ ਦੌਰ ‘ਚ ਖੇਡਣ ਤੋਂ ਛੋਟ ਦਿੱਤੀ ਗਈ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਅਤੇ ਸਰਫਰਾਜ਼ ਖਾਨ ਨੂੰ ਹਾਲਾਂਕਿ ਦਲੀਪ ਟਰਾਫੀ ਤੋਂ ਬਾਹਰ ਨਹੀਂ ਕੀਤਾ ਗਿਆ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਚੇਨਈ ਵਿੱਚ ਬੰਗਲਾਦੇਸ਼ ਵਿਰੁੱਧ ਭਾਰਤੀ ਇਲੈਵਨ ਦਾ ਹਿੱਸਾ ਨਹੀਂ ਹੋਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ ‘ਚ ਕਿਹਾ, ‘ਚੋਣਕਾਰਾਂ ਨੇ ਗਿੱਲ ਦੇ ਬਦਲ ਵਜੋਂ ਪ੍ਰਥਮ ਸਿੰਘ (ਰੇਲਵੇ), ਲੋਕੇਸ਼ ਰਾਹੁਲ ਅਕਸ਼ੈ ਵਾਡਕਰ (ਵਿਦਰਭ) ਨੂੰ ਅਤੇ ਜੁਰੇਲ ਦਾ ਬਦਲ ਐੱਸ.ਕੇ ਰਾਸ਼ਿਦ (ਆਂਧਰਾ) ਦੇ ਬਦਲ ਵਜੋਂ ਚੁਣਿਆ ਹੈ। ਬਿਆਨ ਮੁਤਾਬਕ, ‘ਖੱਬੇ ਹੱਥ ਦੇ ਸਪਿਨਰ ਸ਼ਮਸ ਮੁਲਾਨੀ ਟੀਮ ‘ਚ ਕੁਲਦੀਪ ਦੀ ਥਾਂ ਲੈਣਗੇ ਜਦਕਿ ਆਕੀਬ ਖਾਨ (ਉੱਤਰ ਪ੍ਰਦੇਸ਼) ਨੂੰ ਆਕਾਸ਼ ਦੀਪ ਦੀ ਥਾਂ ‘ਤੇ ਚੁਣਿਆ ਗਿਆ ਹੈ।’
ਗਿੱਲ ਦੀ ਥਾਂ ਮਯੰਕ ਅਗਰਵਾਲ ਨੂੰ ਭਾਰਤ ‘ਏ’ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਚੋਣਕਾਰਾਂ ਨੇ ਜੈਸਵਾਲ ਅਤੇ ਪੰਤ ਦੇ ਬਦਲ ਵਜੋਂ ਸੁਯਸ਼ ਪ੍ਰਭੂਦੇਸਾਈ ਅਤੇ ਰਿੰਕੂ ਸਿੰਘ ਨੂੰ ਚੁਣਿਆ ਹੈ। ਭਾਰਤ ‘ਡੀ’ ਟੀਮ ‘ਚ ਅਕਸ਼ਰ ਦੀ ਜਗ੍ਹਾ ਨਿਸ਼ਾਂਤ ਸੰਧੂ ਨੂੰ ਜਗ੍ਹਾ ਮਿਲੀ ਹੈ। ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਮਾਮੂਲੀ ਸੱਟ ਕਾਰਨ ਮੈਚ ਤੋਂ ਬਾਹਰ ਹੋ ਗਏ ਹਨ। ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ ਇੰਡੀਆ ‘ਸੀ’ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਸੰਬਰ 2022 ਤੋਂ ਬਾਅਦ ਪਹਿਲੀ ਵਾਰ ਰੈੱਡ-ਬਾਲ ਕ੍ਰਿਕੇਟ ਖੇਡ ਰਹੇ ਪੰਤ ਨੇ ਦਲੀਪ ਟਰਾਫੀ ਦੇ ਪਹਿਲੇ ਮੈਚ ਵਿੱਚ ਪ੍ਰਭਾਵਿਤ ਕੀਤਾ ਸੀ। ਲੋਕੇਸ਼ ਰਾਹੁਲ ਅਤੇ ਆਕਾਸ਼ ਦੀਪ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ।
ਅਪਡੇਟ ਕੀਤੀ ਟੀਮ ਇਸ ਪ੍ਰਕਾਰ ਹੈ:
ਭਾਰਤ ਏ: ਮਯੰਕ ਅਗਰਵਾਲ (ਕਪਤਾਨ), ਰਿਆਨ ਪਰਾਗ, ਤਿਲਕ ਵਰਮਾ, ਸ਼ਿਵਮ ਦੂਬੇ, ਤਨੁਸ਼ ਕੋਟੀਅਨ, ਪ੍ਰਸਿਧ ਕ੍ਰਿਸ਼ਨ, ਖਲੀਲ ਅਹਿਮਦ, ਅਵੇਸ਼ ਖਾਨ, ਕੁਮਾਰ ਕੁਸ਼ਾਗਰਾ, ਸ਼ਾਸ਼ਵਤ ਰਾਵਤ, ਪ੍ਰਥਮ ਸਿੰਘ, ਅਕਸ਼ੈ ਵਾਡਕਰ, ਐਸਕੇ ਰਸ਼ੀਦ, ਸ਼ਮਸ ਮੁਲਾਨੀ, ਆਕੀਬ ਖਾਨ।
ਭਾਰਤ ਬੀ: ਅਭਿਮਨਿਊ ਈਸਵਰਨ (ਕਪਤਾਨ), ਸਰਫਰਾਜ਼ ਖਾਨ, ਮੁਸ਼ੀਰ ਖਾਨ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਨਵਦੀਪ ਸੈਣੀ, ਮੁਕੇਸ਼ ਕੁਮਾਰ, ਰਾਹੁਲ ਚਾਹਰ, ਆਰ ਸਾਈ ਕਿਸ਼ੋਰ, ਮੋਹਿਤ ਅਵਸਥੀ, ਐਨ ਜਗਦੀਸਨ, ਸੁਯਸ਼ ਪ੍ਰਭੂਦੇਸਾਈ, ਰਿੰਕੂ ਸਿੰਘ ਅਤੇ ਹਿਮਾਂਸ਼ੂ ਮੰਤਰੀ।
ਇੰਡੀਆ ਡੀ: ਸ਼੍ਰੇਅਸ ਅਈਅਰ (ਕਪਤਾਨ), ਅਥਰਵ ਤਾਇਡ, ਯਸ਼ ਦੂਬੇ, ਦੇਵਦੱਤ ਪਡੀਕਲ, ਰਿੱਕੀ ਭੁਈ, ਸਾਰਾਂਸ਼ ਜੈਨ, ਅਰਸ਼ਦੀਪ ਸਿੰਘ, ਆਦਿ ਤਿਆ ਠਾਕਰੇ, ਹਰਸ਼ਿਤ ਰਾਣਾ, ਆਕਾਸ਼ ਸੇਨਗੁਪਤਾ, ਕੇ.ਐਸ ਭਰਤ, ਸੌਰਭ ਕੁਮਾਰ, ਸੰਜੂ ਸੈਮਸਨ, ਨਿਸ਼ਾਂਤ ਸੰਧੂ ਅਤੇ ਵਿਦਵਾਥ ਕਾਵੇਰਪਾ।