ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਹਾਈਵੇਅ ਦੇ ਕਿਨਾਰੇ ਇੱਕ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇਕ ਵਿਅਕਤੀ ਮਾਮੂਲੀ ਜ਼ਖਮੀ ਹੈ।

ਜ਼ਖ਼ਮੀਆਂ ਅਨੁਸਾਰ ਕਾਰ ਵਿੱਚ ਕੁੱਲ ਚਾਰ ਵਿਅਕਤੀ ਸਵਾਰ ਸਨ। ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੇ ਅੱਜ ਅਮੌਸੀ ਤੋਂ ਫਲਾਈਟ ਫੜਨੀ ਸੀ। ਅਚਾਨਕ ਕਾਰ ਹਾਈਵੇਅ ‘ਤੇ ਪਲਟ ਗਈ ਅਤੇ ਇਕ ਦਰੱਖਤ ਨਾਲ ਜਾ ਟਕਰਾਈ।

ਦੱਸ ਦਈਏ ਕਿ ਬਲਰਾਮਪੁਰ ਜ਼ਿਲੇ ਦੇ ਸਾਹਦੁੱਲਾਨਗਰ ਦੇ ਰਹਿਣ ਵਾਲੇ ਅਬਦੁਲ ਖਾਲਿਦ ਪੁੱਤਰ ਜਮੀਲ ਅਹਿਮਦ, ਜੁਨੈਦ ਅਹਿਮਦ ਪੁੱਤਰ ਮਤੀਉੱਲਾ, ਅਬਦੁਲ ਮੋਇਨ ਪੁੱਤਰ ਹਸੀਬੁੱਲਾ ਅਤੇ ਜਮਸ਼ੇਦ ਪੁੱਤਰ ਅਸਗਰ ਅਹਿਮਦ ਵਾਸੀ ਲਖਨਊ ਕਾਰ ਰਾਹੀਂ ਲਖਨਊ ਦੇ ਅਮੌਸੀ ਹਵਾਈ ਅੱਡੇ ਜਾ ਰਹੇ ਸਨ।

ਉਨ੍ਹਾਂ ਦੀ ਕਾਰ ਅਜੇ ਬਾਰਾਬੰਕੀ ਦੇ ਨਗਰ ਕੋਤਵਾਲੀ ਖੇਤਰ ਦੇ ਅਧੀਨ ਸ਼ੁਕਲਾਈ ਨੇੜੇ ਲਖਨਊ-ਅਯੁੱਧਿਆ ਹਾਈਵੇਅ ‘ਤੇ ਪਹੁੰਚੀ ਹੀ ਸੀ ਕਿ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ। ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਹਾਈਵੇਅ ਵਾਲੇ ਪਾਸੇ ਟਰੈਕ ‘ਤੇ ਪਲਟ ਗਈ। ਇਸ ਭਿਆਨਕ ਹਾਦਸੇ ‘ਚ ਅਬਦੁਲ ਖਾਲਿਦ, ਜੁਨੈਦ ਅਹਿਮਦ ਅਤੇ ਅਬਦੁਲ ਮੋਇਨ ਸਮੇਤ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਜਮਸ਼ੇਦ ਮਾਮੂਲੀ ਜ਼ਖਮੀ ਹੋ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਬਾਰਾਬੰਕੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਅਤੇ ਜ਼ਖਮੀ ਜਮਸ਼ੇਦ ਨੂੰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ। ਬਾਰਾਬੰਕੀ ਦੇ ਐਡੀਸ਼ਨਲ ਪੁਲਿਸ ਸੁਪਰਡੈਂਟ ਸੀਐਨ ਸਿੰਘ ਅਨੁਸਾਰ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਦਕਿ ਇੱਕ ਜ਼ਖਮੀ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜ਼ਖਮੀ ਜਮਸ਼ੇਦ ਨੇ ਦੱਸਿਆ ਕਿ ਕਾਰ ‘ਚ ਕੁੱਲ ਚਾਰ ਲੋਕ ਸਵਾਰ ਸਨ। ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੇ ਅੱਜ ਅਮੌਸੀ ਤੋਂ ਫਲਾਈਟ ਫੜਨੀ ਸੀ। ਅਚਾਨਕ ਕਾਰ ਹਾਈਵੇਅ ‘ਤੇ ਪਲਟ ਗਈ ਅਤੇ ਇਕ ਦਰੱਖਤ ਨਾਲ ਜਾ ਟਕਰਾਈ।

Leave a Reply