ਕਾਂਗੋ : ਦੱਖਣੀ-ਪੱਛਮੀ ਕਾਂਗੋ (Congo) ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਕੰਟਰੋਲ ਗੁਆ ਬੈਠਾ ਅਤੇ ਇੱਕ ਖਾਈ ਵਿੱਚ ਡਿੱਗ ਗਿਆ, ਜਿਸ ਵਿੱਚ 18 ਯਾਤਰੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਕਾਸਾਂਗੁਲੂ ਦੇ ਪੁਲਿਸ ਕਮਾਂਡਰ ਬੈਂਜਾਮਿਨ ਬੈਂਜ਼ਾ (Police Commander Benjamin Benza) ਨੇ ਦੱਸਿਆ ਕਿ ਕੇਂਦਰੀ ਕਾਂਗੋ ਜ਼ਿਲ੍ਹੇ ਦੇ ਦੂਰ-ਦੁਰਾਡੇ ਕਾਸਾਂਗੁਲੂ ਖੇਤਰ ਵਿੱਚ ਇੱਕ ਪ੍ਰਮੁੱਖ ਹਾਈਵੇਅ ‘ਤੇ ਐਤਵਾਰ ਨੂੰ ਮਾਲ ਨਾਲ ਭਰਿਆ ਇੱਕ ਟਰੱਕ ਇੱਕ ਖਾਈ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ਵਿੱਚ ਕਈ ਸਵਾਰੀਆਂ ਵੀ ਸਵਾਰ ਸਨ।

ਬੰਜਾ ਨੇ ਐਤਵਾਰ ਦੇਰ ਰਾਤ ਦੱਸਿਆ,”ਟੋਏ ‘ਚੋਂ ਬਰਾਮਦ ਹੋਈਆਂ ਲਾਸ਼ਾਂ ਨੂੰ ਕਾਸਾਂਗੁਲੂ ਜਨਰਲ ਹਸਪਤਾਲ ਦੇ ਮੁਰਦਾਘਰ ‘ਚ ਲਿਜਾਇਆ ਗਿਆ, ਜਦਕਿ ਜ਼ਖਮੀਆਂ, ਜਿਨ੍ਹਾਂ ‘ਚ 6 ਗੰਭੀਰ ਜ਼ਖਮੀ ਲੋਕ ਅਤੇ 15 ਨਾਬਾਲਗ ਸ਼ਾਮਲ ਹਨ, ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।” ਬੰਜਾ ਨੇ ਐਤਵਾਰ ਦੇਰ ਰਾਤ ਦੱਸਿਆ ਕਿ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਅਜੇ ਤੱਕ ਟੋਏ ‘ਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਹੋ ਸਕਦਾ ਹੈ।

The post ਤੇਜ਼ ਰਫਤਾਰ ਟਰੱਕ ਨਾਲ ਵਾਪਰਿਆ ਹਾਦਸਾ,18 ਲੋਕਾਂ ਦੀ ਮੌਤ appeared first on Time Tv.

Leave a Reply