November 6, 2024

ਤੁਸੀਂ ਆਪਣੇ ਘਰ ‘ਚ ਕਿੰਨੀ ਨਕਦੀ ਰੱਖ ਸਕਦੇ ਹੋ? ਕੀ ਹੈ ਇਨਕਮ ਟੈਕਸ ਵਿਭਾਗ ਦਾ ਨਿਯਮ? ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ : ਅੱਜ-ਕੱਲ੍ਹ ਸਾਡੇ ਦੇਸ਼ ‘ਚ ਡਿਜੀਟਲ ਪੇਮੈਂਟ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ। ਪਰ ਫਿਰ ਵੀ ਦੇਸ਼ ਦਾ ਵੱਡਾ ਹਿੱਸਾ ਨਕਦੀ ਦੀ ਹੀ ਵਰਤੋਂ ਕਰ ਰਿਹਾ ਹੈ। ਜਿਸ ਕਾਰਨ ਲੋਕ ਘਰ ‘ਚ ਨਕਦੀ ਰੱਖਣ ਨੂੰ ਤਰਜੀਹ ਦਿੰਦੇ ਹਨ। ਅੱਜ ਵੀ, ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਨਕਦ ਵਿੱਚ ਲੈਣ-ਦੇਣ ਨੂੰ ਤਰਜੀਹ ਦਿੰਦੇ ਹਨ। ਇਸ ਲਈ ਅੱਜ ਵੀ ਲੋਕ ਨਕਦੀ ਕਢਵਾਉਣ ਲਈ ਏ.ਟੀ.ਐਮ. ‘ਚੋਂ ਪੈਸੇ ਕਢਵਾ ਕੇ ਲੈ ਕੇ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੇ ਘਰ ਵਿੱਚ ਕਿੰਨੀ ਨਕਦੀ ਰੱਖ ਸਕਦੇ ਹੋ? ਕੀ ਹੈ ਇਨਕਮ ਟੈਕਸ ਵਿਭਾਗ ਦਾ ਨਿਯਮ?

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੇ ਘਰ ਵਿੱਚ ਜਿੰਨੀ ਚਾਹੋ ਨਕਦੀ ਰੱਖ ਸਕਦੇ ਹੋ। ਇਸ ‘ਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ। ਜੇਕਰ ਤੁਸੀਂ ਗਲਤ ਤਰੀਕਿਆਂ ਨਾਲ ਪੈਸਾ ਨਹੀਂ ਕਮਾਇਆ ਹੈ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਪਰ ਸ਼ਰਤ ਇਹ ਹੈ ਕਿ ਤੁਹਾਡੇ ਕੋਲ ਜੋ ਵੀ ਨਕਦੀ ਹੈ, ਉਹ ਕਿੱਥੋਂ ਆਈ ਹੈ ਅਤੇ ਇਸ ਦਾ ਸਰੋਤ ਕੀ ਹੈ। ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਨਕਮ ਟੈਕਸ ਨਿਯਮਾਂ ਦੇ ਮੁਤਾਬਕ ਜੇਕਰ ਤੁਹਾਡੇ ਘਰ ‘ਚ ਜਮ੍ਹਾ ਪੈਸੇ ਦਾ ਕੋਈ ਜਾਇਜ਼ ਸਰੋਤ ਹੈ ਤਾਂ ਉਸ ਦੇ ਦਸਤਾਵੇਜ਼ ਦਿਖਾਉਣੇ ਹੋਣਗੇ। ਜੇਕਰ ਤੁਹਾਡੇ ਕੋਲ ਵੱਡੀ ਮਾਤਰਾ ‘ਚ ਨਕਦੀ ਹੈ, ਤਾਂ ਉਸ ‘ਤੇ ਟੈਕਸ ਦਾ ਪੂਰਾ ਭੁਗਤਾਨ ਕਰਨਾ ਹੋਵੇਗਾ। ਇਸ ਦੇ ਨਾਲ ਤੁਹਾਡੇ ਕੋਲ ਟੈਕਸ ਭੁਗਤਾਨ ਨਾਲ ਜੁੜੇ ਸਾਰੇ ਦਸਤਾਵੇਜ਼ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਘਰ ‘ਚ ਰੱਖੀ ਨਕਦੀ ਦਾ ਸਹੀ ਹਿਸਾਬ-ਕਿਤਾਬ ਨਹੀਂ ਦੇ ਪਾ ਰਹੇ ਹੋ, ਤਾਂ ਜਾਂਚ ਏਜੰਸੀ ਤੁਹਾਡੇ ‘ਤੇ ਭਾਰੀ ਜੁਰਮਾਨਾ ਲਗਾ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਨਿਯਮਾਂ ਦੇ ਮੁਤਾਬਕ, ਜੇਕਰ ਤੁਹਾਡੇ ਕੋਲ ਜਾਂਚ ਦੌਰਾਨ ਅਣਦੱਸੀ ਨਕਦੀ ਪਾਈ ਜਾਂਦੀ ਹੈ, ਤਾਂ ਤੁਹਾਡੇ ਤੋਂ ਬਰਾਮਦ ਕੀਤੀ ਗਈ ਨਕਦੀ ਦੀ ਰਕਮ ‘ਤੇ 137% ਤੱਕ ਟੈਕਸ ਲਗਾਇਆ ਜਾ ਸਕਦਾ ਹੈ। ਸਰਕਾਰੀ ਏਜੰਸੀਆਂ ਇਨਕਮ ਟੈਕਸ ਵਿਭਾਗ, ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਜਾਂ ਸੀ.ਬੀ.ਡੀ.ਟੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਈ.ਡੀ ਕਾਲੇ ਧਨ ਵਾਲੇ ਲੋਕਾਂ ‘ਤੇ ਨਜ਼ਰ ਰੱਖਦੀਆਂ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਵਿਅਕਤੀ ਕੋਲ ਜਮ੍ਹਾਂ ਕੀਤੀ ਗਈ ਨਕਦੀ ਦਾ ਸਹੀ ਢੰਗ ਨਾਲ ITR ਵਿੱਚ ਖਾਤਾ ਹੈ, ਤਾਂ ਉਸ ਨਕਦੀ ਨੂੰ ਜ਼ਬਤ ਨਹੀਂ ਕੀਤਾ ਜਾ ਸਕਦਾ।

ਤੁਹਾਨੂੰ ਦੱਸ ਦੇਈਏ ਕਿ ਨਿਯਮਾਂ ਦੇ ਮੁਤਾਬਕ ਜੇਕਰ ਤੁਸੀਂ ਬੈਂਕ ਤੋਂ ਇੱਕ ਵਾਰ ‘ਚ 50,000 ਰੁਪਏ ਤੋਂ ਜ਼ਿਆਦਾ ਕਢਵਾਉਂਦੇ ਜਾਂ ਜਮ੍ਹਾ ਕਰਦੇ ਹੋ ਤਾਂ ਤੁਹਾਨੂੰ ਪੈਨ ਕਾਰਡ ਦਿਖਾਉਣਾ ਹੋਵੇਗਾ। ਤੁਸੀਂ ਖਰੀਦਦਾਰੀ ਕਰਦੇ ਸਮੇਂ 2 ਲੱਖ ਰੁਪਏ ਤੋਂ ਵੱਧ ਨਕਦ ਭੁਗਤਾਨ ਨਹੀਂ ਕਰ ਸਕਦੇ। ਜੇਕਰ ਤੁਸੀਂ ਨਕਦੀ ਵਿੱਚ 2 ਲੱਖ ਰੁਪਏ ਤੋਂ ਵੱਧ ਦੀ ਖਰੀਦਦਾਰੀ ਕਰਦੇ ਹੋ, ਤਾਂ ਤੁਹਾਨੂੰ ਪੈਨ ਅਤੇ ਆਧਾਰ ਕਾਰਡ ਦੀ ਕਾਪੀ ਪ੍ਰਦਾਨ ਕਰਨੀ ਪਵੇਗੀ। ਜੇਕਰ ਤੁਸੀਂ ਇੱਕ ਸਾਲ ਵਿੱਚ ਆਪਣੇ ਬੈਂਕ ਖਾਤੇ ਵਿੱਚ 20 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਦੇ ਹੋ, ਤਾਂ ਤੁਹਾਨੂੰ ਬੈਂਕ ਵਿੱਚ ਪੈਨ ਅਤੇ ਆਧਾਰ ਦਿਖਾਉਣਾ ਹੋਵੇਗਾ।

By admin

Related Post

Leave a Reply