ਪੈਰਿਸ : ਭਾਰਤੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ (Archer Deepika Kumar) ਨੇ ਅੱਜ ਪੈਰਿਸ ਓਲੰਪਿਕ (Paris Olympics) ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਰਾਊਂਡ ਆਫ 16 ਵਿੱਚ ਮਿਸ਼ੇਲ ਕ੍ਰੋਪੇਨ ਨੂੰ ਹਰਾ ਕੇ ਮਹਿਲਾ ਵਿਅਕਤੀਗਤ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਦੀਪਿਕਾ ਕੁਮਾਰੀ ਜਰਮਨ ਖਿਡਾਰਨ ਨੂੰ 6-4 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਦੀਪਿਕਾ ਕੁਮਾਰੀ ਨੇ ਜਰਮਨੀ ਦੀ ਮਿਸ਼ੇਲ ਕਰੋਪੇਨ ਦੇ ਖ਼ਿਲਾਫ਼ ਜ਼ਬਰਦਸਤ ਸ਼ੁਰੂਆਤ ਕੀਤੀ ਹੈ ਅਤੇ ਅੱਗੇ ਵਧ ਗਈ ਹੈ। ਦੀਪਿਕਾ 3-1 ਨਾਲ ਅੱਗੇ ਹੈ।
ਦੀਪਿਕਾ ਕੁਮਾਰ ਨੇ ਤੀਜਾ ਸੈੱਟ ਜਿੱਤ ਲਿਆ ਹੈ ਅਤੇ ਹੁਣ ਉਹ 5-1 ਨਾਲ ਅੱਗੇ ਹੈ। ਦੀਪਿਕਾ ਕੁਮਾਰੀ ਨੂੰ ਚੌਥੇ ਸੈੱਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਉਹ ਅਜੇ ਵੀ ਲੀਡ ‘ਚ ਹੈ। ਚੌਥੇ ਸੈੱਟ ਤੋਂ ਬਾਅਦ ਉਹ 5-3 ਨਾਲ ਅੱਗੇ ਹੈ। ਭਜਨ ਕੌਰ ਇੱਕ ਹੋਰ ਤੀਰਅੰਦਾਜ਼ੀ ਮੁਕਾਬਲੇ ਵਿੱਚ ਬਾਹਰ ਹੋ ਗਈ। ਭਜਨ ਕੌਰ ਦਾ ਸਾਹਮਣਾ ਇੰਡੋਨੇਸ਼ੀਆ ਦੀ ਡਿਆਂਡਾ ਚੋਰਨੀਸਾ ਨਾਲ ਹੋਇਆ। ਤਿੰਨ ਸੈੱਟਾਂ ਤੋਂ ਬਾਅਦ ਭਜਨ ਕੌਰ 4-2 ਨਾਲ ਅੱਗੇ ਸੀ। ਜਦਕਿ ਭਾਰਤੀ ਤੀਰਅੰਦਾਜ਼ ਭਜਨ ਕੌਰ ਵਿਅਕਤੀਗਤ ਦੌਰ ਦੇ ਕੁਆਰਟਰ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ। ਉਨ੍ਹਾਂ ਨੂੰ ਇੰਡੋਨੇਸ਼ੀਆਈ ਖਿਡਾਰਨ ਨੇ 6-5 ਨਾਲ ਹਰਾਇਆ।
ਇਸ ਤੋਂ ਪਹਿਲਾਂ ਮਹਾਕੁੰਭ ਖੇਡਾਂ ਦੇ ਅੱਠਵੇਂ ਦਿਨ ਮਨੂ ਭਾਕਰ 25 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਫੇਲ੍ਹ ਹੋ ਗਈ ਸੀ। ਉਸ ਤੋਂ ਮੈਡਲ ਦੀ ਉਮੀਦ ਸੀ। ਪਰ ਉਹ ਚੌਥੇ ਸਥਾਨ ‘ਤੇ ਰਹੀ। ਮਨੂ ਭਾਕਰ ਇਸ ਓਲੰਪਿਕ ਵਿੱਚ ਦੋ ਤਗਮੇ ਜਿੱਤ ਚੁੱਕੀ ਹੈ ਅਤੇ ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਖਿਡਾਰਨ ਹੈ।
The post ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਮਿਲੀ ਵੱਡੀ ਸਫਲਤਾ, ਕੁਆਰਟਰ ਫਾਈਨਲ ‘ਚ ਬਣਾਈ ਜਗ੍ਹਾ appeared first on Time Tv.