ਤੀਜੇ ਕਾਰਜਕਾਲ ਲਈ ਦੁਬਾਰਾ ਚੁਣੇ ਜਾਣ ‘ਤੇ ਚੀਨ ਦੇ PM ਲੀ ਕਿਆਂਗ ਨੇ PM ਮੋਦੀ ਨੂੰ ਦਿੱਤੀ ਵਧਾਈ
By admin / June 12, 2024 / No Comments / World News
ਬੀਜਿੰਗ: ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ (Chinese Prime Minister Li Qiang) ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਉਨ੍ਹਾਂ ਦੇ ਤੀਜੇ ਕਾਰਜਕਾਲ ਲਈ ਦੁਬਾਰਾ ਚੁਣੇ ਜਾਣ ‘ਤੇ ਵਧਾਈ ਦਿੰਦੇ ਹੋਏ ਵਿਸ਼ੇਸ਼ ਸੰਦੇਸ਼ ਭੇਜਿਆ ਅਤੇ ਕਿਹਾ ਕਿ ਬੀਜਿੰਗ ‘ਦੁਵੱਲੇ ਸਬੰਧਾਂ ਨੂੰ ਸਹੀ ਦਿਸ਼ਾ’ ਵੱਲ ਲਿਜਾਣ ਲਈ ਨਵੀਂ ਦਿੱਲੀ ਨਾਲ ਕੰਮ ਕਰਨ ਲਈ ਤਿਆਰ ਹੈ ।
ਲੀ ਨੇ ਇਕ ਸੰਦੇਸ਼ ‘ਚ ਕਿਹਾ ਕਿ ਚੀਨ-ਭਾਰਤ ਸਬੰਧਾਂ ਦਾ ਮਜ਼ਬੂਤ ਅਤੇ ਸਥਿਰ ਵਿਕਾਸ ਨਾ ਸਿਰਫ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ‘ਚ ਯੋਗਦਾਨ ਪਾਵੇਗਾ, ਸਗੋਂ ਖੇਤਰ ਅਤੇ ਸੰਸਾਰ ‘ਚ ਸਥਿਰਤਾ ਅਤੇ ਸਕਾਰਾਤਮਕ ਊਰਜਾ ਫੈਲਾਉਣ ‘ਚ ਵੀ ਮਦਦ ਕਰੇਗਾ।ਲੀ ਨੇ ਕਿਹਾ, ‘ਚੀਨ ਦੁਵੱਲੇ ਸਬੰਧਾਂ ਨੂੰ ਸਹੀ ਦਿਸ਼ਾ ‘ਚ ਅੱਗੇ ਵਧਾਉਣ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ 5 ਜੂਨ ਨੂੰ ਚੀਨੀ ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਮ ਚੋਣਾਂ ‘ਚ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨ.ਡੀ.ਏ.) ਦੀ ਜਿੱਤ ‘ਤੇ ਵਧਾਈ ਦਿੱਤੀ ਸੀ।
The post ਤੀਜੇ ਕਾਰਜਕਾਲ ਲਈ ਦੁਬਾਰਾ ਚੁਣੇ ਜਾਣ ‘ਤੇ ਚੀਨ ਦੇ PM ਲੀ ਕਿਆਂਗ ਨੇ PM ਮੋਦੀ ਨੂੰ ਦਿੱਤੀ ਵਧਾਈ appeared first on Timetv.