ਤਾਈਵਾਨ : ਤਾਈਵਾਨ (Taiwan) ਵਿੱਚ ਆਏ ਸ਼ਕਤੀਸ਼ਾਲੀ ਭੂਚਾਲ (Earthquake) ਦੇ ਤਿੰਨ ਦਿਨ ਬਾਅਦ ਸ਼ਨੀਵਾਰ ਨੂੰ ਯਾਨੀ ਅੱਜ 600 ਤੋਂ ਵੱਧ ਲੋਕ ਫਸੇ ਰਹੇ। ਤਾਇਵਾਨ ‘ਚ ਬੁੱਧਵਾਰ ਨੂੰ ਆਏ ਭੂਚਾਲ ਨੂੰ ਪਿਛਲੇ 25 ਸਾਲਾਂ ‘ਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਲੋਕ ਦੂਰ-ਦੁਰਾਡੇ ਇਲਾਕਿਆਂ ‘ਚ ਫਸ ਗਏ। ਇਸ ਭੂਚਾਲ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀ ਸ਼ਕਾਡਾਂਗ ਰੋਡ ‘ਤੇ ਚੱਟਾਨਾਂ ਦੇ ਹੇਠਾਂ ਦੱਬੀਆਂ ਦੋ ਲਾਸ਼ਾਂ ਨੂੰ ਬਚਾਉਣ ਲਈ ਸ਼ਨੀਵਾਰ ਨੂੰ ਯਾਨੀ ਅੱਜ ਭਾਰੀ ਉਪਕਰਣ ਲਿਆਉਣ ਦੀ ਯੋਜਨਾ ਬਣਾ ਰਹੇ ਹਨ।

ਰੁੱਖੇ ਪਹਾੜੀ ਖੇਤਰ ਵਿੱਚ ਸਥਿਤ ਤਾਰੋਕੋ ਨੈਸ਼ਨਲ ਪਾਰਕ ਵਿੱਚ ਸ਼ਾਕਾਡਾਂਗ ਰੋਡ ਉੱਤੇ ਚਾਰ ਹੋਰ ਲੋਕ ਲਾਪਤਾ ਹਨ। ਭੂਚਾਲ ਦੇ ਝਟਕਿਆਂ ਕਾਰਨ ਬੀਤੀ ਦੁਪਹਿਰ ਨੂੰ ਬਚਾਅ ਕਾਰਜ ਰੋਕ ਦਿੱਤੇ ਗਏ। ਤਾਈਵਾਨ ‘ਚ ਬੁੱਧਵਾਰ ਨੂੰ ਆਏ ਭੂਚਾਲ ‘ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਲਾਪਤਾ ਹਨ। ‘ਤਾਰੋਕੋ ਪਾਰਕ’ ਦੇ ਇਕ ਹੋਟਲ ‘ਚ ਫਸੇ 450 ਦੇ ਕਰੀਬ ਲੋਕਾਂ ਸਮੇਤ 600 ਤੋਂ ਵੱਧ ਲੋਕ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ, ਜਿਨ੍ਹਾਂ ਦਾ ਚੱਟਾਨਾਂ ਖਿਸਕਣ ਅਤੇ ਹੋਰ ਨੁਕਸਾਨ ਹੋਣ ਕਾਰਨ ਵੱਖ-ਵੱਖ ਥਾਵਾਂ ਤੋਂ ਸੰਪਰਕ ਟੁੱਟ ਗਿਆ ਹੈ।

ਤਾਈਵਾਨ ਵਿੱਚ ਭੁਚਾਲ ਸੁਰੱਖਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਖ਼ਤ ਇਮਾਰਤੀ ਮਾਪਦੰਡ ਅਤੇ ਵਿਆਪਕ ਸਿੱਖਿਆ ਪ੍ਰੋਗਰਾਮ ਹਨ, ਜਿਸਦੇ ਨਤੀਜੇ ਵਜੋਂ ਇੰਨੇ ਸ਼ਕਤੀਸ਼ਾਲੀ ਭੂਚਾਲ ਦੇ ਬਾਵਜੂਦ ਮੁਕਾਬਲਤਨ ਘੱਟ ਜਾਨੀ ਨੁਕਸਾਨ ਹੋਇਆ ਹੈ।

Leave a Reply