ਤਤਕਾਲ ਟਿਕਟਾਂ ਨੂੰ ਲੈ ਕੇ ਮੁਸਾਫ਼ਰਾਂ ‘ਚ ਸ਼ੁਰੂ ਹੋਈ ਭੱਜ-ਦੋੜ
By admin / March 19, 2024 / No Comments / Punjabi News
ਚੰਡੀਗੜ੍ਹ: ਹੋਲੀ ਦੇ ਤਿਉਹਾਰ ਕਾਰਣ ਚੰਡੀਗੜ੍ਹ ਅਤੇ ਅੰਬਾਲਾ ਰੇਲਵੇ ਸਟੇਸ਼ਨਾਂ (Chandigarh and Ambala railway stations) ਤੋਂ ਲੰਬੇ ਰੂਟਾਂ ’ਤੇ ਚੱਲਣ ਵਾਲੀਆਂ ਟਰੇਨਾਂ ਦੇ ਫੁਲ ਹੋਣ ਕਾਰਣ ਹੁਣ ਤਤਕਾਲ ਟਿਕਟਾਂ ਨੂੰ ਲੈ ਕੇ ਮੁਸਾਫ਼ਰਾਂ ਨੇ ਭੱਜ-ਦੋੜ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਣ ਲੋਕਾਂ ਵਲੋਂ 24 ਘੰਟੇ ਪਹਿਲਾਂ ਹੀ ਰਿਜ਼ਰਵੇਸ਼ਨ ਕਾਊਂਟਰ ’ਤੇ ਨੰਬਰ ਦੀ ਲਿਸਟ ਲਗਾ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਵੇਰ ਦੇ ਤਤਕਾਲ ਦੌਰਾਨ ਆਸਾਨੀ ਨਾਲ ਟਿਕਟਾਂ ਪ੍ਰਾਪਤ ਕਰ ਸਕਣ। ਲੋਕ ਟਿਕਟ ਦੇ ਲਈ ਰਿਜ਼ਰਵੇਸ਼ਨ ਕਾਊਂਟਰ ਦੇ ਬਾਹਰ ਸੋ ਰਹੇ ਹਨ।
ਸਪੈਸ਼ਲ ਟਰੇਨ ’ਚ ਵੇਟਿੰਗ 50 ਤੋਂ ਪਾਰ
ਰੇਲਵੇ ਵਲੋਂ ਹੋਲੀ ਦੇ ਤਿਉਹਾਰ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ-ਗੋਰਖਪੁਰ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਈ ਹੈ, ਜੋ ਸਿਰਫ਼ ਦੋ ਗੇੜੇ ਹੀ ਚੱਲੇਗੀ। ਇਸ ਟਰੇਨ ’ਚ ਵੀ ਵੇਟਿੰਗ ਲਿਸਟ 50 ਦੇ ਕਰੀਬ ਪਹੁੰਚ ਗਈ ਹੈ, ਇੰਨਾ ਹੀ ਨਹੀਂ ਅਪ੍ਰੈਲ ਮਹੀਨੇ ’ਚ ਟਰੇਨਾਂ ’ਚ ਵੇਟਿੰਗ ਵੀ ਉਪਲਬਧ ਨਹੀਂ ਹੈ। ਜਾਣਕਾਰੀ ਅਨੁਸਾਰ 21 ਅਪ੍ਰੈਲ ਤੱਕ ਲੰਬੇ ਰੂਟ ਦੀਆਂ ਸਾਰੀਆਂ ਟਰੇਨਾਂ ਭਰ ਚੁੱਕੀਆਂ ਹਨ। ਅਜਿਹੇ ’ਚ ਕਈ ਐਸੋਸੀਏਸ਼ਨਾਂ ਮੰਗ ਕੀਤੀ ਹੈ ਕਿ ਨੇ ਚੰਡੀਗੜ੍ਹ-ਗੋਰਖਪੁਰ ਨੂੰ ਜੁਲਾਈ ਮਹੀਨੇ ਤੱਕ ਚਲਾਇਆ ਜਾਵੇ। ਜਿਸ ਕਾਰਣ ਆਸਾਨੀ ਨਾਲ ਟਿਕਟ ਮਿਲ ਸਕੇ।
ਹੋਲੀ ਦੇ ਤਿਉਹਾਰ ਨੂੰ ਲੈ ਕੇ ਸਪੈਸ਼ਲ ਟਰੇਨਾਂ ਦਾ ਐਲਾਨ ਕੀਤਾ ਗਿਆ ਹੈ, ਜੇਕਰ ਲੋੜ ਪਈ ਤਾਂ ਲੰਬੇ ਰੂਟ ਦੀਆਂ ਟਰੇਨਾਂ ”ਚ ਵਾਧੂ ਕੋਚ ਲਗਾਏ ਜਾਣਗੇ। ਇਸ ਦੇ ਨਾਲ ਹੀ ਅਪ੍ਰੈਲ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਸਾਡਾ ਧਿਆਨ ਹੋਲੀ ਦੇ ਤਿਉਹਾਰ ਦੌਰਾਨ ਯਾਤਰੀਆਂ ਨੂੰ ਸਹੂਲਤਾਂ ਦੇਣ ”ਤੇ ਹੈ। ਉੱਥੇ ਹੀ ਰਿਜ਼ਰਵ ਕੋਚਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਇਸ ਲਈ ਕੋਚਾਂ ਦੀ ਗਿਣਤੀ ਘਟ ਹੋਈ ਹੈ।