ਮਿਲਵਾਕੀ: ਅਮਰੀਕਾ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ (Republican National Convention in America) ਵਿੱਚ ਲੋੜੀਂਦੀ ਗਿਣਤੀ ਵਿੱਚ ਡੈਲੀਗੇਟ ਵੋਟਾਂ ਹਾਸਲ ਕਰਨ ਮਗਰੋਂ ਡੋਨਾਲਡ ਟਰੰਪ (Donald Trump) ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਅਧਿਕਾਰਤ ਉਮੀਦਵਾਰ ਬਣ ਗਏ ਹਨ।

ਟਰੰਪ ਕਈ ਮਹੀਨਿਆਂ ਤੋਂ ਰਾਸ਼ਟਰਪਤੀ ਲਈ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਸਨ। ਉਹ ਸੋਮਵਾਰ ਨੂੰ ਮਿਲਵਾਕੀ ਵਿੱਚ ਪਾਰਟੀ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਅਧਿਕਾਰਤ ਤੌਰ ‘ਤੇ ਰਿਪਬਲਿਕਨ ਉਮੀਦਵਾਰ ਬਣ ਗਿਆ।

ਸਾਬਕਾ ਰਾਸ਼ਟਰਪਤੀ ਟਰੰਪ ਨਾਮਜ਼ਦਗੀ ਹਾਸਲ ਕਰਨ ਲਈ ਕਾਫ਼ੀ ਡੈਲੀਗੇਟ ਵੋਟਾਂ ਪ੍ਰਾਪਤ ਕਰਨ ਤੋਂ ਬਾਅਦ ਲਗਾਤਾਰ ਤੀਜੀ ਚੋਣ ਲਈ GOP ਦੀ ਅਗਵਾਈ ਕਰਨਗੇ। 2016 ਵਿੱਚ ਜੇਤੂ ਰਹੇ, ਉਹ 2020 ਵਿੱਚ ਮੌਜੂਦਾ ਰਾਸ਼ਟਰਪਤੀ ਜੋ ਬਿਡੇਨ ਤੋਂ ਹਾਰ ਗਏ।ਨਵੰਬਰ ਵਿੱਚ ਉਨ੍ਹਾਂ ਦਾ ਦੁਬਾਰਾ ਬਿਡੇਨ ਨਾਲ ਸਾਹਮਣਾ ਹੋਵੇਗਾ।

ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲਾ
ਦੱਸ ਦੇਈਏ ਕਿ ਡੋਨਾਲਡ ਟਰੰਪ (78) ਸ਼ਨੀਵਾਰ ਨੂੰ ਪੈਨਸਿਲਵੇਨੀਆ ‘ਚ ਇਕ ਰੈਲੀ ‘ਚ ਹਮਲਾਵਰ ਨੇ ਉਨ੍ਹਾਂ ‘ਤੇ ਕਈ ਗੋਲੀਆਂ ਚਲਾਈਆਂ ਸਨ। ਇਸ ਹਮਲੇ ਵਿੱਚ ਉਹ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਸੱਜੇ ਕੰਨ ਦੇ ਉੱਪਰਲੇ ਹਿੱਸੇ ‘ਤੇ ਸੱਟ ਲੱਗੀ।

ਅਧਿਕਾਰਤ ਉਮੀਦਵਾਰ ਵਜੋਂ ਨਾਮਜ਼ਦਗੀ
ਜਾਣਕਾਰੀ ਮੁਤਾਬਕ 18 ਜੁਲਾਈ ਨੂੰ ਮਿਲਵਾਕੀ ‘ਚ ਡੋਨਾਲਡ ਟਰੰਪ ਰਸਮੀ ਤੌਰ ‘ਤੇ ਪਾਰਟੀ ਦੇ ਅਧਿਕਾਰਤ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰਨਗੇ ਅਤੇ ਭਾਸ਼ਣ ਦੇਣਗੇ। ਟਰੰਪ ਐਤਵਾਰ ਸ਼ਾਮ ਸਥਾਨਕ ਸਮੇਂ ਅਨੁਸਾਰ ਕਰੀਬ 6 ਵਜੇ ਮਿਲਵਾਕੀ ਪਹੁੰਚੇ।ਦੇਸ਼ ਭਰ ਤੋਂ 2,400 ਤੋਂ ਵੱਧ ਚੁਣੇ ਹੋਏ ਡੈਲੀਗੇਟ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਇਕੱਠੇ ਹੋਏ ਹਨ। ਇੱਥੇ ਉਨ੍ਹਾਂ ਨੇ ਟਰੰਪ ਦੇ ਸਮਰਥਨ ‘ਚ ਵੋਟ ਪਾ ਕੇ ਰਸਮੀ ਤੌਰ ‘ਤੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ।

Leave a Reply