ਅਮਰੀਕਾ : ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ (Donald Trump) ਨੇ ਆਪਣੀ ਨਵੀਂ ਕਿਤਾਬ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨਾਲ 2018 ‘ਚ ਹੇਲਸਿੰਕੀ ‘ਚ ਹੋਈ ਬੈਠਕ ਦਾ ਬਚਾਅ ਕੀਤਾ ਹੈ। ਟਰੰਪ ਨੇ ਇਸ ਮੁਲਾਕਾਤ ਨੂੰ ਬਹੁਤ ਚੰਗੀ ਮੀਟਿੰਗ ਦੱਸਿਆ ਹੈ। ਟਰੰਪ ਦੀ ਕਿਤਾਬ ਦਾ ਨਾਂ ‘ਸੇਵ ਅਮਰੀਕਾ’ ਹੈ, ਜੋ 3 ਸਤੰਬਰ ਨੂੰ ਪ੍ਰਕਾਸ਼ਿਤ ਹੋਵੇਗੀ। ਇਸ ਵਿੱਚ ਉਨ੍ਹਾਂ ਦੀ ਰਾਸ਼ਟਰਪਤੀ ਚੋਣ ਮੁਹਿੰਮ ਅਤੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਕਾਰਜਕਾਲ ਨਾਲ ਸਬੰਧਤ ਤਸਵੀਰਾਂ ਅਤੇ ਯਾਦਗਾਰੀ ਚਿੰਨ੍ਹ ਸ਼ਾਮਲ ਹਨ।

ਕਿਤਾਬ ਵਿੱਚ, ਟਰੰਪ ਨੇ ਪੁਤਿਨ ਨਾਲ ਬੈਠਕ ਦਾ ਬਚਾਅ ਕੀਤਾ, ਜੋ ਉਸ ਸਮੇਂ ਬਹੁਤ ਵਿਵਾਦਪੂਰਨ ਸੀ। ਮੁਲਾਕਾਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੀ ਇੱਕ ਫੋਟੋ ਦੇ ਹੇਠਾਂ ਟਰੰਪ ਨੇ ਲਿਖਿਆ, ‘ਇਹ ਬਹੁਤ ਗੁੰਝਲਦਾਰ ਦਿਨ ਸੀ… ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮੇਰੀ ਬਹੁਤ ਚੰਗੀ ਮੁਲਾਕਾਤ ਕੀਤੀ, ਜਿਸਦੀ ਹਰ ਕਿਸੇ ਨੇ ਸ਼ਲਾਘਾ ਕੀਤੀ।’ ਇਸ ਤੋਂ ਬਾਅਦ ‘ਫੇਕ ਨਿਊਜ਼ ਸੰਸਥਾਵਾਂ’ ਨੇ ‘ਫੇਕ ਨਿਊਜ਼’ ਫੈਲਾਉਣਾ ਸ਼ੁਰੂ ਕਰ ਦਿੱਤਾ।

ਇਸ ਤੋਂ ਇਲਾਵਾ ਟਰੰਪ ਨੇ ਕਿਤਾਬ ‘ਚ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੂੰ ਵੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਜ਼ੁਕਰਬਰਗ 2020 ਦੀਆਂ ਚੋਣਾਂ ਵਿਚ ਸਥਾਨਕ ਚੋਣ ਦਫਤਰਾਂ ਨੂੰ 400 ਮਿਲੀਅਨ ਡਾਲਰ ਦਾਨ ਕਰਦਾ ਹੈ ਤਾਂ ਉਹ ਉਸ ਨੂੰ ਜੇਲ੍ਹ ਵਿਚ ਸੁੱਟ ਦੇਣਗੇ।

ਕਿਤਾਬ ਵਿੱਚ ਟਰੰਪ ਨੇ 13 ਜੁਲਾਈ ਨੂੰ ਪੈਨਸਿਲਵੇਨੀਆ ਵਿੱਚ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਆਪਣੇ ਖੂਨੀ ਚਿਹਰੇ ਦੀ ਤਸਵੀਰ ਦੇ ਹੇਠਾਂ ਲਿਖਿਆ ਸੀ ‘ਹਰ ਪਾਸੇ ਖੂਨ ਸੀ, ਫਿਰ ਵੀ ਮੈਂ ਬਹੁਤ ਸੁਰੱਖਿਅਤ ਮਹਿਸੂਸ ਕੀਤਾ ਕਿਉਂਕਿ ਰੱਬ ਮੇਰੇ ਨਾਲ ਸਨ।,’

Leave a Reply