ਰੋਹਤਕ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਸਿਰਫ 3 ਦਿਨ ਪਹਿਲਾਂ ਡੇਰਾਮੁਖੀ ਰਾਮ ਰਹੀਮ (Deramukhi Ram Rahim) ਜੇਲ੍ਹ ਤੋਂ ਬਾਹਰ ਆ ਗਿਆ ਹੈ। ਸਰਕਾਰ ਨੇ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਹੈ। ਲਗਾਤਾਰ ਸਵਾਲ ਉਠਾਏ ਜਾਣ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਪੈਰੋਲ ਦੀ ਇਜਾਜ਼ਤ ਦੇ ਦਿੱਤੀ ਹੈ। ਦੂਜੇ ਪਾਸੇ ਗੁਰਮੀਤ ਰਾਮ ਰਹੀਮ ਅੱਜ ਸਵੇਰੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੈ। ਭਾਜਪਾ ਸਰਕਾਰ ਨੇ ਬੀਤੀ ਸ਼ਾਮ ਨੂੰ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਜਾਣਕਾਰੀ ਮੁਤਾਬਕ ਡੇਰੇਮੁਖੀ ਦਾ ਕਾਫਲਾ ਅੱਜ ਸਵੇਰੇ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ। ਫਿਲਹਾਲ ਉਹ 20 ਦਿਨ ਆਸ਼ਰਮ ‘ਚ ਰਹਿਣਗੇ। ਚੋਣਾਂ ਦੇ ਮੱਦੇਨਜ਼ਰ ਸ਼ਰਤਾਂ ਸਮੇਤ ਪੈਰੋਲ ਦਿੱਤੀ ਗਈ ਹੈ। ਜਦੋਂ ਰਾਮ ਰਹੀਮ ਨੇ ਪੈਰੋਲ ਦੀ ਮੰਗ ਕੀਤੀ ਸੀ ਤਾਂ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਸੀ। ਇਸ ਦੌਰਾਨ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਸ਼ਰਤਾਂ ਸਮੇਤ ਪੈਰੋਲ ਦੇਣ ਲਈ ਕਿਹਾ ਸੀ। ਇਸ ਦੌਰਾਨ ਕਮਿਸ਼ਨ ਨੇ ਸ਼ਰਤਾਂ ‘ਚ ਕਿਹਾ ਕਿ ਰਾਮ ਰਹੀਮ ਹਰਿਆਣਾ ਚੋਣਾਂ ‘ਚ ਪ੍ਰਚਾਰ ਨਹੀਂ ਕਰੇਗਾ, ਹਰਿਆਣਾ ‘ਚ ਵੀ ਨਹੀਂ ਰਹੇਗਾ ਅਤੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਨਹੀਂ ਕਰੇਗਾ।

Leave a Reply