ਡੇਰਾਬੱਸੀ : ਪੰਜਾਬ ‘ਚ ਅੱਗਜ਼ਨੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ (Derabassi) ‘ਚ ਇਕ ਕੈਮੀਕਲ ਫੈਕਟਰੀ (Chemical factory) ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮੌਕੇ ‘ਤੇ ਲੋਕਾਂ ‘ਚ ਹਫੜਾ-ਦਫੜੀ ਮੱਚ ਗਈ। ਅੱਗ ਇੰਨੀ ਬੁਰੀ ਤਰ੍ਹਾਂ ਫੈਲ ਗਈ ਹੈ ਕਿ ਪੂਰੇ ਇਲਾਕੇ ‘ਚ ਧੂੰਆਂ ਫੈਲਿਆ ਨਜ਼ਰ ਆ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਘਟਨਾ ਦੌਰਾਨ ਲੱਖਾਂ ਦਾ ਸਾਮਾਨ ਸੜਨ ਦੀ ਸੂਚਨਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਫੈਕਟਰੀ ਵਿੱਚ ਕੈਮੀਕਲ ਨੂੰ ਅੱਗ ਲੱਗੀ ਤਾਂ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਹੋ ਗਈਆਂ ਕਿ ਪਲਾਂ ਵਿੱਚ ਹੀ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ। ਫਿਲਹਾਲ ਫਾਇਰ ਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Leave a Reply