ਸਮਰਾਲਾ : 31 ਮਾਰਚ ਨੂੰ ਸਮਰਾਲਾ ਦੇ ਮੈਰਿਜ ਪੈਲੇਸ ਵਿੱਚ ਹੋਏ ਵਿਆਹ ਸਮਾਗਮ ਦੌਰਾਨ ਡਾਂਸਰ ਸਿਮਰ ਸੰਧੂ (Simar Sandhu) ਅਤੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਕੁਝ ਲੜਕਿਆਂ ਵਿਚਾਲੇ ਪੈਦਾ ਹੋਏ ਵਿਵਾਦ ਨੇ ਬੀਤੇ ਦਿਨ ਨਵਾਂ ਮੋੜ ਲੈ ਲਿਆ ਹੈ। ਪੀੜਤ ਸਿਮਰ ਸੰਧੂ ਨੇ ਸਮਰਾਲਾ ਪਹੁੰਚ ਕੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਮੁਲਾਜ਼ਮ ਜਗਰੂਪ ਸਿੰਘ ਨੂੰ ਬੇਕਸੂਰ ਕਰਾਰ ਦਿੰਦਿਆਂ ਕੇਸ ਵਿੱਚੋਂ ਬਾਹਰ ਕੀਤਾ ਜਾਵੇ। ਸਿਮਰ ਸੰਧੂ ਨੇ ਕਿਹਾ ਕਿ ਉਹ ਉਸ ਵਿਅਕਤੀ ਨੂੰ ਪਛਾਣ ਚੁੱਕੀ ਹੈ ਜਿਸ ਨੇ ਉਸ ‘ਤੇ ਗਲਾਸ ਸੁੱਟਿਆ ਸੀ ਅਤੇ ਜੇਕਰ ਇਹ ਵਿਅਕਤੀ ਵੀ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਗਲਤੀ ਸਵੀਕਾਰ ਕਰਦਾ ਹੈ ਤਾਂ ਉਹ ਉਸ ਨੂੰ ਵੀ ਮੁਆਫ ਕਰ ਦੇਵਾਂਗੀ।

ਬੀਤੀ ਦੇਰ ਸ਼ਾਮ ਸਮਰਾਲਾ ਥਾਣੇ ਦੇ ਬਾਹਰ ਡਾਂਸਰ ਸਿਮਰ ਸੰਧੂ ਨੇ ਸਪੱਸ਼ਟ ਕਿਹਾ ਕਿ ਉਸ ‘ਤੇ ਕੋਈ ਦਬਾਅ ਨਹੀਂ ਹੈ ਅਤੇ ਉਹ ਕਿਸੇ ਵੀ ਕੀਮਤ ‘ਤੇ ਬੇਕਸੂਰ ਵਿਅਕਤੀ ਨੂੰ ਸਜ਼ਾ ਨਹੀਂ ਹੋਣ ਦੇਣਗੇ। ਸਿਮਰ ਸੰਧੂ ਨੇ ਦੱਸਿਆ ਕਿ ਉਸ ਨੇ ਉਸ ਦਿਨ ਸਟੇਜ ਸ਼ੋਅ ਦੌਰਾਨ ਸ਼ਰਾਬ ਨਾਲ ਭਰਿਆ ਗਿਲਾਸ ਸੁੱਟਣ ਵਾਲੇ ਨੌਜਵਾਨਾਂ ਨੂੰ ਪਛਾਣ ਲਿਆ ਹੈ। ਇਹ ਆਦਮੀ ਬੰਦ ਕਮਰੇ ਵਿੱਚ ਬੈਠ ਕੇ ਉਸ ਨਾਲ ਸੁਲ੍ਹਾ ਕਰਨਾ ਚਾਹੁੰਦਾ ਹੈ, ਪਰ ਜਦੋਂ ਤੱਕ ਉਹ ਕੈਮਰੇ ਦੇ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ, ਉਹ ਕਿਸੇ ਵੀ ਕੀਮਤ ‘ਤੇ ਉਸਨੂੰ ਮੁਆਫ ਨਹੀਂ ਕਰੇਗੀ।

ਸਿਮਰ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਜਿਸ ਪੁਲਿਸ ਮੁਲਾਜ਼ਮ ਜਗਰੂਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦਿਨ ਉਸ ਨਾਲ ਕੋਈ ਗਲਤ ਵਿਵਹਾਰ ਨਹੀਂ ਕੀਤਾ ਅਤੇ ਨਾ ਹੀ ਇਸ ਪੂਰੇ ਮਾਮਲੇ ਵਿਚ ਉਸ ਦੀ ਕੋਈ ਹੋਰ ਭੂਮਿਕਾ ਸੀ। ਡਾਂਸਰ ਸਿਮਰ ਸੰਧੂ ਨੇ ਇਹ ਵੀ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਜੇਕਰ ਗਲਾਸ ਸੁੱਟਣ ਵਾਲਾ ਬਿੰਦਰ ਸਿੰਘ ਨਾਂ ਦਾ ਲੜਕਾ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਗਲਤੀ ਮੰਨਦਾ ਹੈ ਤਾਂ ਉਹ ਉਸ ਨੂੰ ਮੁਆਫ ਕਰ ਦੇਵਾਂਗੀ। ਇੱਥੇ ਦੱਸ ਦੇਈਏ ਕਿ ਇਸ ਘਟਨਾ ਵਿੱਚ ਜਿਵੇਂ ਹੀ ਲੜਕੀ ‘ਤੇ ਕੱਚ ਸੁੱਟਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਪੁਲਿਸ ਨੂੰ ਥਾਣਾ ਸਮਰਾਲਾ ਵਿੱਚ ਮਾਮਲਾ ਦਰਜ ਕਰਨਾ ਪਿਆ। ਇਹ ਮਾਮਲਾ ਕਈ ਦਿਨਾਂ ਤੱਕ ਇਸ ਕਦਰ ਚਰਚਾ ਵਿੱਚ ਰਿਹਾ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਐੱਸ.ਐੱਸ.ਪੀ. ਖੰਨਾ ਨੇ ਹਦਾਇਤ ਕੀਤੀ ਕਿ ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਤੋਂ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਇੱਕ ਹਫ਼ਤੇ ਦੇ ਅੰਦਰ ਕਮਿਸ਼ਨ ਅੱਗੇ ਰਿਪੋਰਟ ਪੇਸ਼ ਕੀਤੀ ਜਾਵੇ।

Leave a Reply