November 5, 2024

ਠੰਡ ਦੇ ਸਮੇਂ ਇਸ ਤਰ੍ਹਾਂ ਵਾਸ਼ਿੰਗ ਮਸ਼ੀਨ ‘ਚ ਮਿੰਟਾਂ ‘ਚ ਸੁਕਾਓ ਕੱਪੜੇ

ਗੈਜੇਟ ਡੈਸਕ : ਦੀਵਾਲੀ ਖਤਮ ਹੋ ਗਈ ਹੈ ਅਤੇ ਠੰਡ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ ਵਿਚ ਧੁੱਪ ਘੱਟ ਅਤੇ ਠੰਡ ਜ਼ਿਆਦਾ ਹੁੰਦੀ ਹੈ। ਧੁੱਪ ਨਾ ਮਿਲਣ ਕਾਰਨ ਕੱਪੜੇ ਸਮੇਂ ਸਿਰ ਸੁੱਕ ਨਹੀਂ ਪਾਉਂਦੇ। ਵਾਸ਼ਿੰਗ ਮਸ਼ੀਨ ‘ਚ ਸੁੱਕਣ ਤੋਂ ਬਾਅਦ ਵੀ ਕੱਪੜੇ ਸੁੱਕਣ ‘ਚ ਕਾਫੀ ਸਮਾਂ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇਂ ਜਿਸ ਨਾਲ ਤੁਸੀਂ ਕੱਪੜੇ ਧੋਣ ਤੋਂ ਬਾਅਦ ਜਲਦੀ ਸੁਕਾ ਸਕਦੇ ਹੋ।

ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਂਦੇ ਸਮੇਂ ਕੁਝ ਸਾਵਧਾਨੀਆਂ ਵਰਤਣ ਨਾਲ ਕੱਪੜਿਆਂ ਦੀ ਉਮਰ ਵਧ ਸਕਦੀ ਹੈ ਅਤੇ ਕੱਪੜੇ ਲੰਬੇ ਸਮੇਂ ਤੱਕ ਚੱਲ ਸਕਦੇ ਹਨ ਪਰ ਕਈ ਲੋਕ ਇਨ੍ਹਾਂ ਸਾਵਧਾਨੀਆਂ ਦੀ ਪਾਲਣਾ ਨਹੀਂ ਕਰਦੇ, ਜਿਸ ਕਾਰਨ ਕੱਪੜੇ ਲੰਬਾ ਸਮਾਂ ਨਹੀਂ ਚੱਲਦੇ ਅਤੇ ਜਲਦੀ ਖ਼ਰਾਬ ਹੋ ਜਾਂਦੇ ਹਨ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਕੱਪੜਿਆ ਨੂੰ ਵੱਖ-ਵੱਖ ਕਰੋ: ਕੱਪੜੇ ਧੋਣ ਤੋਂ ਪਹਿਲਾਂ,ਕੱਪੜਿਆਂ ਨੂੰ ਵੱਖ-ਵੱਖ ਕਰੋ। ਘੱਟ ਗੰਦੇ ਕੱਪੜੇ ਇਕੱਠੇ ਧੋਵੋ ਅਤੇ ਜ਼ਿਆਦਾ ਗੰਦੇ ਕੱਪੜੇ ਵੱਖ-ਵੱਖ ਧੋਵੋ। ਨਾਲ ਹੀ, ਨਵੇਂ ਕੱਪੜਿਆਂ ਨੂੰ ਪੁਰਾਣੇ ਕੱਪੜਿਆਂ ਤੋਂ ਵੱਖ ਕਰੋ। ਨਵੇਂ ਕੱਪੜਿਆਂ ਦਾ ਰੰਗ ਖ਼ਰਾਬ ਹੋ ਸਕਦਾ ਹੈ, ਇਸ ਲਈ ਇਨ੍ਹਾਂ ਨੂੰ ਪੁਰਾਣੇ ਕੱਪੜਿਆਂ ਤੋਂ ਵੱਖਰਾ ਰੱਖਣ ਨਾਲ ਤੁਹਾਡੇ ਦੂਜੇ ਕੱਪੜਿਆਂ ਦਾ ਰੰਗ ਤੋਂ ਬਚਾ ਸਕਦਾ ਹੈ।

ਡਿਟਰਜੈਂਟ ਨੂੰ ਪਾਣੀ ਵਿੱਚ ਘੁਲਣ ਦਿਓ: ਕੱਪੜੇ ਕਦੇ ਵੀ ਸਿੱਧੇ ਸਰਫ ਵਿੱਚ ਨਹੀਂ ਸੁੱਟਣੇ ਚਾਹੀਦੇ। ਇਸ ਨਾਲ ਕੱਪੜਿਆਂ ਦਾ ਰੰਗ ਫਿੱਕਾ ਪੈ ਸਕਦਾ ਹੈ। ਡਿਟਰਜੈਂਟ ਨੂੰ ਪਾਣੀ ਵਿੱਚ ਘੁਲਣ ਦਿਓ ਅਤੇ ਫਿਰ ਕੱਪੜੇ ਪਾਓ। ਇਸ ਨਾਲ ਕੱਪੜਿਆਂ ਦਾ ਰੰਗ ਸੁਰੱਖਿਅਤ ਰਹੇਗਾ।

ਪਾਣੀ ‘ਚ ਜ਼ਿਆਦਾ ਡਿਟਰਜੈਂਟ ਨਾ ਪਾਓ : ਪਾਣੀ ‘ਚ ਜ਼ਿਆਦਾ ਡਿਟਰਜੈਂਟ ਪਾਉਣ ਨਾਲ ਵੀ ਕੱਪੜੇ ਖਰਾਬ ਹੋ ਸਕਦੇ ਹਨ। ਇਸ ਲਈ, ਡਿਟਰਜੈਂਟ ਦੀ ਵਰਤੋਂ ਸਹੀ ਮਾਤਰਾ ‘ਚ ਕਰੋ।

ਹਲਕੇ ਅਤੇ ਮੋਟੇ ਕੱਪੜੇ ਵੱਖ ਕਰੋ: ਡ੍ਰਾਇਅਰ ਵਿੱਚ ਹਲਕੇ ਅਤੇ ਮੋਟੇ ਕੱਪੜੇ ਵੱਖੋ-ਵੱਖਰੇ ਰੱਖੋ। ਮੋਟੇ ਕੱਪੜਿਆਂ ਨੂੰ ਥੋੜਾ ਜਿਆਦਾ ਦੇਰ ਸੁਕਾਓ ਜਦੋ ਕਿ ਹਲਕੇ ਕੱਪੜੇ ਡਰਾਇਰ ‘ਚ ਜ਼ਿਆਦਾ ਦੇਰ ਤੱਕ ਨਾ ਰੱਖੋ, ਕਿਉਂਕਿ ਉਹ ਜਲਦੀ ਸੁੱਕ ਜਾਂਦੇ ਹਨ।

ਨਵੇਂ ਕੱਪੜੇ ਵੱਖਰੇ ਤੌਰ ‘ਤੇ ਧੋਵੋ: ਜਦੋਂ ਤੁਸੀਂ ਕੋਈ ਵੀ ਨਵਾਂ ਕੱਪੜਾ ਖਰੀਦਦੇ ਹੋ, ਤਾਂ ਪਹਿਲਾਂ ਉਨ੍ਹਾਂ ਨੂੰ ਵੱਖਰੇ ਤੌਰ ‘ਤੇ ਧੋਵੋ। ਇਸ ਤਰ੍ਹਾਂ ਪਤਾ ਲੱਗੇਗਾ ਕਿ ਕੱਪੜਾ ਰੰਗ ਛੱਡ ਰਿਹਾ ਹੈ ਜਾਂ ਨਹੀਂ। ਜੇਕਰ ਫੈਬਰਿਕ ਰੰਗ ਛੱਡ ਰਿਹਾ ਹੈ, ਤਾਂ ਇਸਨੂੰ ਦੂਜੇ ਕੱਪੜਿਆਂ ਤੋਂ ਵੱਖਰਾ ਧੋਵੋ।

By admin

Related Post

Leave a Reply