ਟ੍ਰੈਫਿਕ ਪੁਲਿਸ ਨੇ 1 ਜਨਵਰੀ ਤੋਂ 30 ਜੂਨ ਤੱਕ ਨਸ਼ੇ ‘ਚ ਗੱਡੀ ਚਲਾਉਣ ਵਾਲਿਆਂ ਦੇ ਜਾਰੀ ਕੀਤੇ ਅੰਕੜੇ
By admin / July 6, 2024 / No Comments / Punjabi News
ਨਵੀਂ ਦਿੱਲੀ: ਟ੍ਰੈਫਿਕ ਪੁਲਿਸ (The Traffic Police) ਨੇ 1 ਜਨਵਰੀ ਤੋਂ 30 ਜੂਨ ਤੱਕ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ‘ਤੇ 12 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਜ਼ੁਰਮਾਨਾ ਲਗਾਇਆ ਹੈ। ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 27 ਫੀਸਦੀ ਜ਼ਿਆਦਾ ਹੈ। ਪੁਲਿਸ ਅਧਿਕਾਰੀਆਂ ਨੇ ਅੱਜ ਯਾਨੀ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅੰਕੜਿਆਂ ਅਨੁਸਾਰ ਜ਼ੁਰਮਾਨਾ ਰਾਜੌਰੀ ਗਾਰਡਨ ਸਰਕਲ ਖੇਤਰ ਵਿੱਚ ਸਭ ਤੋਂ ਵੱਧ 770 ਵਿਅਕਤੀਆਂ ਨੂੰ ਜ਼ੁਰਮਾਨਾ ਲਗਾਇਆ ਗਿਆ, ਜਦੋਂ ਕਿ ਦੂਜੇ ਸਥਾਨ ’ਤੇ ਸਮੈਪੁਰ ਬਦਲੀ ਸਰਕਲ ਖੇਤਰ ਵਿੱਚ 514 ਵਿਅਕਤੀਆਂ ਨੂੰ ਜੁਰਮਾਨਾ ਲਗਾਇਆ ਗਿਆ।
ਟ੍ਰੈਫਿਕ ਪੁਲਿਸ ਨੇ ਦੱਸਿਆ ਕਿ 1 ਜਨਵਰੀ ਤੋਂ 30 ਜੂਨ ਤੱਕ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ 12,468 ਲੋਕਾਂ ਤੋਂ ਜੁਰਮਾਨੇ ਵਸੂਲੇ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਗਿਣਤੀ 9,837 ਸੀ। ਟ੍ਰੈਫਿਕ ਪੁਲਿਸ ਮੁਤਾਬਕ ਇਸ ਵਾਰ 27 ਫੀਸਦੀ ਜ਼ਿਆਦਾ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਪੁਲਿਸ ਨੇ ਕਿਹਾ ਕਿ ਖੇਤਰ-ਵਾਰ ਉਲੰਘਣਾਵਾਂ ਦੀ ਗਿਣਤੀ ਦਾ ਵਿਸ਼ਲੇਸ਼ਣ ਕਰਕੇ, ਸੜਕ ਸੁਰੱਖਿਆ ਅਤੇ ਕਾਨੂੰਨਾਂ ਦੀ ਪਾਲਣਾ ਨੂੰ ਬਿਹਤਰ ਬਣਾਉਣ ਲਈ ਯਤਨ ਕੀਤੇ ਜਾ ਸਕਦੇ ਹਨ।